ਸ੍ਰੀ ਚਮਕੌਰ ਸਾਹਿਬ ਦੇ ਵਿਅਕਤੀ ਦੀ ਨਿਊਜ਼ੀਲੈਂਡ ਵਿਚ ਹਾਦਸੇ ਦੌਰਾਨ ਮੌਤ
ਸ੍ਰੀ ਚਮਕੌਰ ਸਾਹਿਬ,16 ਜਨਵਰੀ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਦੇ ਸੰਦੀਪ ਸਿੰਘ ਜੱਸੜਾਂ ਦੀ ਨਿਊਜ਼ੀਲੈਂਡ ਵਿਖੇ ਇਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਕਰੀਬ 45 ਸਾਲਾਂ ਦੇ ਸਨ। ਸੰਦੀਪ ਸਿੰਘ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾਂ ਦੇ ਸਪੁੱਤਰ ਸਨ। ਉਨ੍ਹਾਂ ਚਮਕੌਰ ਸਾਹਿਬ ਰਹਿੰਦਿਆਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅਨੇਕਾਂ ਕੱਬਡੀ ਕੱਪ ਕਰਵਾਏ ਤੇ ਇਥੇ ਰਹਿੰਦੀਆਂ ਉਹ ਖੇਡ ਪ੍ਰਮੋਟਰ ਵਜੋਂ ਵੀ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਲਿਆਉਣ ਲਈ ਚਾਰਜੋਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
;
;
;
;
;
;
;
;
;