ਬੇਕਾਬੂ ਕਾਰ ਟਰਾਲੇ ਨਾਲ ਟਕਰਾਈ, ਪਰਿਵਾਰ ਦੇ 4 ਜੀਆਂ ਦੀ ਮੌਤ
ਜੈਪੁਰ, 16 ਜਨਵਰੀ (ਪੀ.ਟੀ.ਆਈ.)-ਰਾਜਸਥਾਨ ਦੇ ਚਿਤੌੜਗੜ੍ਹ ’ਚ ਚਿਤੌੜਗੜ੍ਹ-ਉਦੈਪੁਰ ਰਾਸ਼ਟਰੀ ਰਾਜਮਾਰਗ 'ਤੇ ਇਕ ਕਾਰ ਦੇ ਟਰਾਲੇ ਨਾਲ ਟਕਰਾਉਣ ਕਾਰਨ ਇਕ ਪਰਿਵਾਰ ਦੇ 4 ਜੀਆਂਂ ਦੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ ਨੂੰ ਭਡਸੋਦਾ ਖੇਤਰ ਦੇ ਨਰਬੜੀਆ ਪਿੰਡ ਨੇੜੇ ਸਵੇਰੇ 2 ਵਜੇ ਦੇ ਕਰੀਬ ਵਾਪਰਿਆ, ਜਦੋਂ ਪਰਿਵਾਰ ਉਦੈਪੁਰ ’ਚ ਇਕ ਵਿਆਹ ਸਮਾਰੋਹ ਤੋਂ ਵਾਪਸ ਆ ਰਿਹਾ ਸੀ।
ਪੁਲਿਸ ਨੇ ਕਿਹਾ ਕਿ ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਇਕ ਅਵਾਰਾ ਜਾਨਵਰ ਹਾਈਵੇਅ 'ਤੇ ਆਉਣ ਤੋਂ ਬਾਅਦ ਕੰਟਰੋਲ ਗੁਆ ਬੈਠੀ, ਜਿਸ ਕਾਰਨ ਗੱਡੀ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਉਲਟ ਦਿਸ਼ਾ ਤੋਂ ਆ ਰਹੇ ਟਰਾਲੇ ’ਚ ਜਾ ਵੱਜੀ। ਮ੍ਰਿਤਕਾਂ ਦੀ ਪਛਾਣ ਰਿੰਕੇਸ਼ ਨਾਨਵਾਨੀ (40), ਉਸਦੀ ਪਤਨੀ ਸੁਹਾਨੀ (38), ਉਸਦੀ ਮਾਸੀ ਰਜਨੀ (58) ਅਤੇ ਉਸਦੇ ਚਾਚਾ ਹੀਰਾਨੰਦ ਲਾਲਵਾਨੀ (60) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਰਿੰਕੇਸ਼ ਅਤੇ ਸੁਹਾਨੀ ਦੇ 6 ਸਾਲ ਦੇ ਪੁੱਤਰ ਵੈਭਵ ਨੂੰ ਸੱਟਾਂ ਲੱਗੀਆਂ ਹਨ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਨਨਵਾਨੀ ਅਤੇ ਉਸਦੀ ਪਤਨੀ ਦੀ ਸਿਰ ’ਚ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬਾਕੀ 2 ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
;
;
;
;
;
;
;
;
;