JALANDHAR WEATHER

ਸੰਸਦ ’ਚ ਪਾਸ ਨਹੀਂ ਹੋਣਾ ਚਾਹੀਦਾ ਬੀਜ ਐਕਟ- ਮੁੱਖ ਮੰਤਰੀ ਪੰਜਾਬ

ਨਵੀਂ ਦਿੱਲੀ, 17 ਜਨਵਰੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਬੀਜ ਐਕਟ ਨੂੰ ਲੈ ਕੇ ਗ੍ਰਹਿ ਮੰਤਰੀ ਕੋਲ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਬੀਜ ਐਕਟ ਸੰਸਦ ’ਚ ਪਾਸ ਨਹੀਂ ਹੋਣਾ ਚਾਹੀਦਾ ਤੇ ਨਾਲ ਹੀ ਚੰਡੀਗੜ੍ਹ ਐਫ਼.ਸੀ.ਆਈ. ’ਚ ਬਾਹਰ ਦਾ ਜੀ.ਐਮ. ਲਗਾਉਣ ਦਾ ਵੀ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਪੰਜਾਬ ਕੈਡਰ ਦਾ ਹੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਇਹ ਬੀਜ ਬਿੱਲ ਕਿਵੇਂ ਆ ਸਕਦਾ ਹੈ। ਅਸੀਂ ਬੀਜ ਕਾਨੂੰਨ ਦਾ ਵਿਰੋਧ ਕੀਤਾ ਹੈ। ਪੰਜਾਬ ਇਕ ਖੇਤੀਬਾੜੀ ਰਾਜ ਹੈ। ਜੇਕਰ ਪੰਜਾਬ ਕਿਸੇ ਬੀਜ ਕਾਨੂੰਨ ਵਿਚ ਸ਼ਾਮਲ ਨਹੀਂ ਹੈ, ਤਾਂ ਤੁਸੀਂ ਅਜਿਹਾ ਕਾਨੂੰਨ ਕਿਵੇਂ ਬਣਾ ਸਕਦੇ ਹੋ?  ਸਾਨੂੰ ਉਨ੍ਹਾਂ ਨੂੰ ਕਣਕ ਦੇਣੀ ਪਵੇਗੀ, ਅਤੇ ਅਸੀਂ ਚਰਚਾ ਕੀਤੀ ਕਿ ਆਉਣ ਵਾਲੇ ਦਿਨਾਂ ਵਿਚ ਖਰੀਦ ਕਿਵੇਂ ਹੋਵੇਗੀ, ਚੌਲਾਂ ਦੀ ਖਰੀਦ ਕਿਵੇਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਰ.ਡੀ.ਐਫ਼. ਦੇ ਬਕਾਇਆ ਫ਼ੰਡ ਵੀ ਜਾਰੀ ਕਰਨ ਦੀ ਮੰਗ ਗ੍ਰਹਿ ਮੰਤਰੀ ਕੋਲ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਬਾਰਡਰ ਖ਼ੇਤਰ ਸੰਬੰਧੀ ਵੀ ਗ੍ਰਹਿ ਮੰਤਰੀ ਨਾਲ ਗੱਲਬਾਤ ਹੋਈ ਹੈ ਤੇ ਚੰਡੀਗੜ੍ਹ ਦਾ ਮੁੱਦਾ ਵੀ ਉਨ੍ਹਾਂ ਅੱਗੇ ਰੱਖਿਆ ਗਿਆ ਹੈ। ਪਾਣੀ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਦੇਣ ਲਈ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ