ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਤੀਜਾ ਤੇ ਆਖ਼ਰੀ ਇਕਦਿਨਾਂ ਮੈਚ ਅੱਜ
ਇੰਦੌਰ, 18 ਜਨਵਰੀ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਤੀਜਾ ਤੇ ਆਖ਼ਰੀ ਇਕਦਿਨਾਂ ਮੈਚ ਅੱਜ ਹੋਵੇਗਾ। ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਇਹ ਮੈਚ ਦੁਪਹਿਰ 1.30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਲੜੀ ਦਾ ਇਕ-ਇਕ ਮੈਚ ਜਿੱਤ ਕੇ ਬਰਾਬਰੀ 'ਤੇ ਹਨ। ਪਹਿਲੇ ਮੈਚ ਵਿਚ ਭਾਰਤ ਨੇ ਵਿਰਾਟ ਕੋਹਲੀ ਦੀਆਂ ਸ਼ਾਨਦਾਰ 93 (91 ਗੇਂਦਾਂ) ਅਤੇ ਕਪਤਾਨ ਸ਼ੁਭਮਨ ਗਿੱਲ ਦੀਆਂ 56 (71 ਗੇਂਦਾਂ) ਦੌੜਾਂ ਦੀ ਬਦੌਲਤ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਸੀ ਜਦਕਿ ਦੂਜੇ ਮੈਚ ਵਿਚ ਡੈਰਿਲ ਮਿਸ਼ੇਲ ਦੀਆਂ ਸ਼ਾਨਦਾਰ 131 (117 ਗੇਂਦਾਂ) ਦੌੜਾਂ ਸਦਕਾ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਸੀ।ਅੱਜ ਦਾ ਮੈਚ ਜਿੱਤ ਕੇ ਦੋਵਾਂ ਟਮਿਾਂ ਦੀਆਂ ਨਜ਼ਰਾਂ ਲੜੀ ਉੱਪਰ ਕਬਜ਼ਾ ਕਰਨ 'ਤੇ ਹੋਣਗੀਆਂ।
;
;
;
;
;
;
;
;