ਮੁੱਖ ਮੰਤਰੀ ਦੀ ਮਜੀਠਾ ਫੇਰੀ ਤੋਂ ਪਹਿਲਾਂ ਕਿਸਾਨਾਂ ਵਲੋਂ ਰੈਲੀ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼, ਬੇਰੀਕੇਡ ਤੋੜਨ ਵਿਚ ਹੋਏ ਕਾਮਯਾਬ
ਮਜੀਠਾ (ਅੰਮ੍ਰਿਤਸਰ), 18 ਜਨਵਰੀ (ਮਨਿੰਦਰ ਸਿੰਘ ਸੋਖੀ/ਜਗਤਾਰ ਸਿੰਘ ਸਹਿਮੀ) - ਅੱਜ ਮਜੀਠਾ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਹੋਣ ਵਾਲੀ ਹੈ, ਜਿਸ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਉਣਾ ਹੈ। ਇਸ ਰੈਲੀ ਵਿਚ ਸ਼ਾਮਿਲ ਹੋ ਕੇ ਆਪਣੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਨੂੰ ਸਵਾਲ ਜਵਾਬ ਕਰਨ ਲਈ ਆ ਰਹੇ ਕਿਸਾਨਾਂ ਨੂੰ ਪੁਲਿਸ ਵਲੋਂ ਕੁਝ ਦੂਰੀ 'ਤੇ ਮਜੀਠਾ ਕੱਥੂਨੰਗਲ ਸੜਕ 'ਤੇ ਬੈਰੀਕੇਡਿੰਗ ਕਰਕੇ ਰੋਕੇ ਜਾਣ ਤੇ ਕਿਸਾਨ ਜਬਰੀ ਬੇਰੀਕਡ ਤੋੜ ਕੇ ਆਪਣਾ ਰਸਤਾ ਬਣਾ ਕੇ ਲੰਘਣ ਵਿਚ ਕਾਮਯਾਬ ਹੋ ਗਏ। ਇਸ ਮੌਕੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਵੀ ਹੋਈ ਅਤੇ ਕਿਸਾਨਾਂ ਤੇ ਪੁਲਿਸ ਮੁਲਾਜਮਾਂ ਨੂੰ ਮਾਮੂਲੀ ਸੱਟਾਂ ਲੱਗਣ ਦਾ ਵੀ ਸਮਾਚਾਰ ਹੈ ਜਦ ਕਿ ਮੁੱਖ ਮੰਤਰੀ ਦੀ ਰੈਲੀ ਵਿਚ ਆਉਣ ਦਾ ਸਮਾਂ ਰਹਿੰਦਾ ਸੀ ਅਤੇ ਕਿਸਾਨ ਮੌਕੇ 'ਤੇ ਇਧਰ ਓਧਰ ਹੋ ਗਏ ਸਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੂੰ ਪੁਲਿਸ ਵਲੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।
;
;
;
;
;
;
;
;