ਕਾਰ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ 'ਚ ਨੌਜਵਾਨ ਦੀ ਮੌਤ
ਗੁਰੂ ਹਰ ਸਹਾਇ, 18 ਜਨਵਰੀ (ਕਪਿਲ ਕੰਧਾਰੀ)-ਅੱਜ ਉਸ ਸਮੇਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਜਦ ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ ’ਤੇ ਪਿੰਡ ਮੋਹਨ ਕੇ ਹਿਠਾੜ ਦੇ ਕੋਲ ਇਕ ਮੋਟਰਸਾਈਕਲ ਅਤੇ ਇੰਡੈਵਰ ਗੱਡੀ ਦੀ ਟੱਕਰ ਹੋ ਜਾਣ ਦੇ ਚਲਦਿਆਂ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਪਹੁੰਚੇ ਥਾਣਾ ਗੁਰੂ ਹਰਸਹਾਏ ਦੇ ਏ.ਐਸ.ਆਈ. ਮਹਿਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ’ਤੇ ਪਿੰਡ ਮੋਹਨ ਕੇ ਹਿਠਾੜ ਕੋਲ ਇਕ ਮੋਟਰਸਾਈਕਲ ਤੇ ਇੰਡੈਵਰ ਗੱਡੀ ਦੀ ਟੱਕਰ ਹੋ ਗਈ ਹੈ ਅਤੇ ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਜੋ ਕਿ ਫਿਰੋਜ਼ਪੁਰ ਤਰਫੋਂ ਆ ਰਿਹਾ ਸੀ ਅਤੇ ਇੰਡੈਵਰ ਗੱਡੀ ਵਾਲਾ ਜਲਾਲਾਬਾਦ ਤਰਫੋਂ, ਜਦ ਉਹ ਪਿੰਡ ਮੋਹਨ ਕੇ ਹਿਠਾੜ ਕੋਲ ਪਹੁੰਚੇ ਤਾਂ ਕਿਸੇ ਕਾਰਨ ਦੋਨਾਂ ਵਾਹਨਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ।
;
;
;
;
;
;
;
;