ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮੀ ਘੋੜਾ ਮੰਡੀ ਅੱਜ ਸਮਾਪਤ
ਸ੍ਰੀ ਮੁਕਤਸਰ ਸਾਹਿਬ, 18 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲੇ ’ਤੇ ਕਈ ਦਿਨਾਂ ਤੋਂ ਲੱਗੀ ਹੋਈ ਰਾਸ਼ਟਰੀ ਘੋੜਾ ਮੰਡੀ ਅੱਜ ਸ਼ਾਮ ਨੂੰ ਸਮਾਪਤ ਹੋ ਗਈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਤੇ ਹੋਰ ਸੂਬਿਆਂ ਤੋਂ ਪਹੁੰਚੇ ਘੋੜਾ ਪਾਲਕ ਵਾਪਸ ਜਾਣੇ ਸ਼ੁਰੂ ਹੋ ਗਏ ਹਨ ਅਤੇ ਕੁਝ ਤੰਬੂ ਅਜੇ ਲੱਗੇ ਹੋਏ ਹਨ। ਅੱਜ ਵੀ ਅਖੀਰਲੇ ਦਿਨ ਕੁੱਤਿਆਂ, ਖ਼ਰਗੋਸ਼ਾਂ, ਟਰਕੀ, ਬੱਤਖਾਂ, ਚਕੋਰ, ਮੁਰਗੇ, ਕਬੂਤਰ, ਤੋਤੇ ਅਤੇ ਚਿੜੀਆਂ ਆਦਿ ਦੀ ਵਿਕਰੀ ਹੋਈ। ਸਾਰਾ ਦਿਨ ਪਸ਼ੂਆਂ ਦੇ ਸ਼ੌਕੀਨਾਂ ਦੀ ਮੰਡੀ ’ਚ ਭੀੜ ਲੱਗੀ ਰਹੀ ਅਤੇ ਰਸਤਿਆਂ ’ਚ ਵੀ ਜਾਮ ਲੱਗੇ ਰਹੇ। ਇਸ ਮੰਡੀ ’ਚ ਵੱਖ-ਵੱਖ ਨਸਲਾਂ ਦੇ ਘੋੜੇ ਅਤੇ ਹੋਰ ਜਾਨਵਰ ਪਹੁੰਚੇ ਸਨ, ਜਿਨ੍ਹਾਂ ਨੂੰ ਵੱਡੀ ਗਿਣਤੀ ’ਚ ਲੋਕਾਂ ਨੇ ਵੇਖਿਆ। ਵੱਖ-ਵੱਖ ਰਾਜਨੀਤਿਕ ਆਗੂਆਂ ਤੋਂ ਇਲਾਵਾ ਗਾਇਕ ਹਰਫ ਚੀਮਾ, ਸਿੱਪੀ ਗਿੱਲ ਅਤੇ ਹੋਰ ਕਲਾਕਾਰ ਵੀ ਪਹੁੰਚੇ।
;
;
;
;
;
;
;
;