ਰਾਜਪੁਰਾ ਪਟਿਆਲਾ ਰੋਡ 'ਤੇ ਪਲਾਸਟਿਕ ਦੇ ਪਾਈਪਾਂ ਨੂੰ ਲੱਗੀ ਭਿਆਨਕ ਅੱਗ
ਰਾਜਪੁਰਾ, 8 ਫਰਵਰੀ (ਰਣਜੀਤ ਸਿੰਘ)- ਰਾਜਪੁਰਾ ਪਟਿਆਲਾ ਜੀਟੀ ਰੋਡ 'ਤੇ ਇਕ ਵੱਡੇ ਪੈਲਸ ਦੇ ਨੇੜੇ ਫੈਕਟਰੀ ਦੇ ਗੋਦਾਮ ਵਿਚ ਪਲਾਸਟਿਕ ਦੇ ਪਾਈਪ ਪਏ ਹਨ। ਉਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁਸ਼ੱਕਤ ਕਰ ਰਹੀਆਂ ਹਨ ਪਰ ਹਾਲੇ ਤੱਕ ਅੱਗ ਉਤੇ ਕਿਸੇ ਵੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਹਾਲ ਦੀ ਘੜੀ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਕਿ ਅੱਗ ਕਿਵੇਂ ਲੱਗੀ ਹੈ। ਸਾਰੇ ਪਾਸੇ ਅਫਰਾ-ਤਫਰੀ ਵਾਲਾ ਮਾਹੌਲ ਹੈ।
;
;
;
;
;
;
;
;