ਗੁਰੂ ਰਾਮਦਾਸ ਹਸਪਤਾਲ ਵੱਲ੍ਹਾ (ਅੰਮ੍ਰਿਤਸਰ) 'ਚ ਪੁਲਿਸ ਨੇ ਦਬੋਚੇ ਗੈਂਗਸਟਰ
ਨਵਾਂ ਪਿੰਡ (ਅੰਮ੍ਰਿਤਸਰ), 9 ਫਰਵਰੀ (ਜਸਪਾਲ ਸਿੰਘ) - ਗੈਂਗ ਪ੍ਰਹਾਰ-2 ਤਹਿਤ ਸੂਬਾ ਪੁਲਿਸ ਵਲੋਂ ਗੈਂਗਵਾਦ ਦੇ ਖ਼ਾਤਮੇ ਲਈ ਕੀਤੀ ਜਾ ਰਹੀ ਕਾਰਵਾਈ ਦੇ ਚੱਲਦਿਆਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ, ਮਹਿਤਾ ਰੋਡ, ਅੰਮ੍ਰਿਤਸਰ ਅੰਦਰੋਂ ਗੈਂਗਸਟਰ ਫੜ੍ਹਨ 'ਚ ਕਾਮਯਾਬੀ ਹਾਸਿਲ ਕੀਤੀ ਗਈ ਹੈ। ਪ੍ਰਤੱਖਦਰਸ਼ੀਆ ਅਨੁਸਾਰ ਇੱਕ ਪਿੱਛੇ ਨੂੰ ਤੇਜ ਸਪੀਡ ਚਿੱਟੇ ਰੰਗ ਦੀ ਕਾਰ ਹਸਪਤਾਲ ਦਾਖਲ ਹੋਈ ਜੋ ਸੁੰਤੁਲਨ ਵਿਗੜਨ ਨਾਲ ਹਸਪਤਾਲ ਵਿਖੇ ਕੰਟੀਨ 'ਚ ਵੱਜੀ, ਜਿਸ ਤੋਂ ਬਾਅਦ ਟਾਇਰ ਫਟਣ ਜ਼ੋਰਦਾਰ ਧਮਾਕਾ ਹੋਇਆ। ਕਾਰ ਦਾ ਪਿੱਛਾ ਕਰ ਰਹੀ ਪੁਲਿਸ ਵਲੋਂ ਕਾਰ ਸਵਾਰ ਫੜ੍ਹਕੇ ਲੈ ਜਾਣ ਦੀ ਖ਼ਬਰ ਹੈ।
;
;
;
;
;
;
;