ਨਗਰ ਕੋਂਸਲ ਦੇ ਇੰਸਪੈਕਟਰ ਅਨਿਲ ਕੁਮਾਰ ਦਾ ਦਿਹਾਂਤ
ਸੁਨਾਮ ਊਧਮ ਸਿੰਘ ਵਾਲਾ, 12 ਫਰਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਬੀਤੀ ਰਾਤ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੇ ਇੰਸਪੈਕਟਰ ਜਨਰਲ ਅਨਿਲ ਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਅਨਿਲ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਕੱਲ੍ਹ ਵੀ ਦਫ਼ਤਰ ਆਏ ਸਨ ਅਤੇ ਆਪਣਾ ਦਫ਼ਤਰੀ ਕੰਮਕਾਜ ਨਿਬੇੜਨ ਉਪਰੰਤ ਘਰ ਪਰਤੇ ਸਨ। ਪਰ ਬੀਤੀ ਅੱਧੀ ਕੁ ਰਾਤ ਨੂੰ ਅਚਾਨਕ ਉਨ੍ਹਾ ਨੂੰ ਦਿਲ ਦਾ ਦੌਰਾ ਪਿਆ, ਜਿਸ 'ਤੇ ਪਰਿਵਾਰ ਵਲੋਂ ਤੁਰੰਤ ਉਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਬਚਾਇਆ ਨਹੀ ਜਾ ਸਕਿਆ। ਜ਼ਿਕਰਯੋਗ ਹੈ ਕਿ ਇੰਸਪੈਕਟਰ ਅਨਿਲ ਕੁਮਾਰ ਨਗਰ ਕੌਂਸਲ ਸੁਨਾਮ ਤੋਂ ਕਰੀਬ 36 ਸਾਲ ਦੀ ਬੇਦਾਗ ਨੌਕਰੀ ਕਰਨ ਤੋਂ ਬਾਅਦ ਇਸੇ 31 ਅਗਸਤ ਨੂੰ ਸੇਵਾ ਮੁਕਤ ਹੋ ਰਹੇ ਸਨ।ਇੰਸਪੈਕਟਰ ਅਨਿਲ ਕੁਮਾਰ ਦੀ ਅਚਾਨਕ ਹੋਈ ਇਸ ਦੁਖਦਾਈ ਮੌਤ 'ਤੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ,ਆਸ਼ਾ ਬਜਾਜ ਸੀਨੀਅਰ ਮੀਤ ਪ੍ਰਧਾਨ, ਕਾਰਜ ਸਾਧਕ ਅਫ਼ਸਰ ਬਾਲ ਕ੍ਰਿਸ਼ਨ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
;
;
;
;
;
;
;
;
;