JALANDHAR WEATHER

ਉੱਤਰ ਪ੍ਰਦੇਸ਼: ਗੈਰ-ਕਾਨੂੰਨੀ ਮਦਰੱਸੇ ਖ਼ਿਲਾਫ਼ ਪ੍ਰਸ਼ਾਸਨ ਵਲੋਂ ਬੁਲਡੋਜ਼ਰ ਦੀ ਕਾਰਵਾਈ

ਸੰਭਲ (ਯੂ.ਪੀ.), 12 ਫਰਵਰੀ ਸੰਭਲ ਦੇ ਚੰਦੌਸੀ ਖੇਤਰ ਦੇ ਨਰੌਲੀ ਵਿੱਚ ਗੈਰ-ਕਾਨੂੰਨੀ ਮਦਰੱਸੇ ਦੇ ਖ਼ਿਲਾਫ਼ ਪ੍ਰਸ਼ਾਸਨ ਨੇ ਬੁਲਡੋਜ਼ਰ ਦੀ ਕਾਰਵਾਈ ਕੀਤੀ। ਸੰਭਲ ਦੀ ਨਗਰ ਪੰਚਾਇਤ ਨਰੌਲੀ ਵਿਚ 285 ਵਰਗ ਮੀਟਰ ਜ਼ਮੀਨ 'ਤੇ ਬਣੇ ਦਾਰੁਲ ਉਲੂਮ ਮਦਰੱਸੇ ਨੂੰ ਢਾਹੁਣ ਦਾ ਕੰਮ ਸ਼ੁਰੂ ਹੋ ਗਿਆ ਹੈ। ਦੋ ਬੁਲਡੋਜ਼ਰ ਮਦਰੱਸੇ ਦੀ ਬਾਹਰੀ ਕੰਧ ਨੂੰ ਢਾਹੁਣ ਵਿਚ ਲੱਗੇ ਹੋਏ ਹਨ। ਕਾਰਵਾਈ ਤੋਂ ਪਹਿਲਾਂ, ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਮਦਰੱਸੇ ਨੂੰ ਖ਼ਾਲੀ ਕਰ ਦਿੱਤਾ ਸੀ। ਇਹ ਮਦਰੱਸਾ ਚੰਦੌਸੀ ਦੇ ਬਨੀਆਥਾਰ ਥਾਣਾ ਖੇਤਰ ਵਿਚ ਨਗਰ ਪੰਚਾਇਤ ਨਰੌਲੀ ਕਸਬੇ ਦੇ ਮੁਹੱਲਾ ਬੰਜਾਰੀ ਕੁਆਂ ਵਿਚ ਸਥਿਤ ਹੈ।ਮਦਰੱਸੇ ਤੋਂ ਇਲਾਵਾ, ਖਾਦ ਦੇ ਟੋਇਆਂ ਅਤੇ ਸੜਕ ਦੀ ਜ਼ਮੀਨ 'ਤੇ 8 ਤੋਂ 10 ਘਰ ਵੀ ਬਣਾਏ ਗਏ ਹਨ; ਉਨ੍ਹਾਂ ਨੂੰ ਖ਼ਾਲੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਗੈਰ-ਕਾਨੂੰਨੀ ਤੌਰ 'ਤੇ ਬਣਾਏ ਗਏ ਘਰਾਂ ਨੂੰ ਵੀ ਢਾਹ ਦਿੱਤਾ ਜਾਵੇਗਾ।
ਚੰਦੌਸੀ ਦੇ ਐਸਡੀਐਮ ਆਸ਼ੂਤੋਸ਼ ਤਿਵਾੜੀ ਨੇ ਕਿਹਾ, "ਇਹ ਮਦਰੱਸਾ ਨਰੌਲੀ ਵਿਚ ਹੈ ਜਿਸ 'ਤੇ ਕਾਰਵਾਈ ਕੀਤੀ ਗਈ ਹੈ, ਅਤੇ ਅੱਜ ਇਸਨੂੰ ਬੁਲਡੋਜ਼ਰ ਦੀ ਮਦਦ ਨਾਲ ਢਾਹਿਆ ਜਾ ਰਿਹਾ ਹੈ... ਇਸ ਲਈ ਪਹਿਲੀ ਵਾਰ ਜੂਨ 2024 ਵਿਚ ਹੁਕਮ ਜਾਰੀ ਕੀਤਾ ਗਿਆ ਸੀ... ਉਸ ਤੋਂ ਬਾਅਦ, ਉਨ੍ਹਾਂ ਨੂੰ ਨੋਟਿਸ ਦਿੱਤਾ ਗਿਆ ਸੀ ਅਤੇ ਹੁਣ ਇਹ ਕਾਰਵਾਈ ਕੀਤੀ ਜਾ ਰਹੀ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ