JALANDHAR WEATHER

ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਵਲੋਂ ਆਦਮਪੁਰ ਰੇਲਵੇ ਸਟੇਸ਼ਨ ਦੀ ਕੀਤੀ ਚੈਕਿੰਗ

ਆਦਮਪੁਰ, 13 ਫਰਵਰੀ (ਹਰਪ੍ਰੀਤ ਸਿੰਘ) - ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਜਲੰਧਰ ਦਿਹਾਤੀ ਵਲੋਂ ਡੀ.ਐਸ.ਪੀ. ਰਾਜੀਵ ਕੁਮਾਰ ਆਦਮਪੁਰ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਆਦਮਪੁਰ ਦੀ ਚੈਕਿੰਗ ਕੀਤੀ ਗਈ । ਇਸ ਮੌਕੇ ਜਾਣਕਾਰੀ ਦਿੰਦੇ ਐਸ.ਐਸ.ਪੀ. ਜਲੰਧਰ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਸਮੂਹ ਰੇਲਵੇ ਸਟੇਸ਼ਨਾਂ ਦਾ 'ਆਪ੍ਰੇਸ਼ਨ ਕਾਸੋ' ਦੇ ਤਹਿਤ ਜਲੰਧਰ ਦਿਹਾਤੀ ਦੇ ਅਧੀਨ ਆਉਂਦੇ ਕਰੀਬ 12 ਰੇਲਵੇ ਸਟੇਸ਼ਨਾਂ ਉੱਤੇ ਸਮੂਹ ਡੀ.ਐਸ.ਪੀ. ਤੇ ਐਸ.ਐਚ. ਓ. ਸਾਹਿਬਾਨਾਂ ਅਸੀਂ ਹਾਜ਼ਰੀ ਵਿਚ ਚੈਕਿੰਗ ਕੀਤੀ ਗਈ ਹੈ। ਇਸ ਆਪ੍ਰੇਸ਼ਨ ਤਹਿਤ ਆਦਮਪੁਰ ਰੇਲਵੇ ਸਟੇਸ਼ਨ ਦੀ ਵਿਸ਼ੇਸ਼ ਚੈਕਿੰਗ ਡੀ.ਐਸ.ਪੀ. ਰਾਜੀਵ ਕੁਮਾਰ ਦੀ ਅਗਵਾਈ ਹੇਠ ਕਰਦਿਆਂ ਦੱਸਿਆ ਕਿ ਅਸਲ ਚੈਕਿੰਗ ਕਰਨ ਦਾ ਮੁੱਖ ਮਕਸਦ ਰੇਲ ਗੱਡੀ ਵਿਚ ਸਫਰ ਕਰਦਿਆਂ ਯਾਤਰੀਆਂ ਨੂੰ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ।

 

ਇਸ ਦੇ ਨਾਲ ਜੋ ਮਾੜੇ ਅਨਸਰ ਹੁੰਦੇ ਹਨ ਜਾਂ ਫਿਰ ਕੋਈ ਗ਼ੈਰ-ਕਾਨੂਨੀ ਗਤੀਵਿਧੀਆਂ ਦੇ ਵਿਚ ਕੋਈ ਸ਼ਾਮਿਲ ਹੁੰਦਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ । ਇਸ ਮੌਕੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ, ਡੀ.ਐਸ.ਪੀ। ਰਾਜੀਵ ਕੁਮਾਰ, ਥਾਣਾ ਮੁਖੀ ਰਾਮ ਕਿਸ਼ਨ ਪਤਾਰਾ, ਥਾਣਾ ਮੁਖੀ ਆਦਮਪੁਰ, ਏ.ਐਸ.ਆਈ. ਕੁਲਦੀਪ ਕੁਮਾਰ ਚੌਕੀ ਜੰਡੂ ਸਿੰਘਾ, ਸਮੇਤ ਪੁਲਿਸ ਮੁਲਾਜ਼ਮ ਵੱਡੀ ਗਿਣਤੀ ਵਿਚ ਹਾਜ਼ਰ ਸਨ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ