JALANDHAR WEATHER

ਢਾਕਾ ਦੀ ਵਿਦੇਸ਼ ਨੀਤੀ ਰਾਸ਼ਟਰੀ ਹਿੱਤ ਅਤੇ ਲੋਕਾਂ ਦੀ ਭਲਾਈ ਨੂੰ ਤਰਜੀਹ ਦਿੰਦੀ ਹੈ - ਬੀ.ਐਨ.ਪੀ. ਮੁਖੀ ਤਾਰਿਕ ਰਹਿਮਾਨ

 ਢਾਕਾ [ਬੰਗਲਾਦੇਸ਼], 14 ਫਰਵਰੀ (ਏਐਨਆਈ): 13ਵੀਆਂ ਰਾਸ਼ਟਰੀ ਸੰਸਦੀ ਚੋਣਾਂ ਵਿਚ ਭਾਰੀ ਜਿੱਤ ਤੋਂ ਬਾਅਦ, ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਨੇ ਚੋਣਾਂ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਸ ਦੇ ਮੁਖੀ ਤਾਰਿਕ ਰਹਿਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਬੰਗਲਾਦੇਸ਼ ਦੀ ਵਿਦੇਸ਼ ਨੀਤੀ ਦੇਸ਼ ਦੇ ਹਿੱਤਾਂ ਨੂੰ ਤਰਜੀਹ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਵਿਚ ਭਾਰਤ ਨਾਲ ਸੰਬੰਧ ਵੀ ਸ਼ਾਮਿਲ ਹਨ। ਰਾਜਧਾਨੀ ਦੇ ਹੋਟਲ ਇੰਟਰਕੌਂਟੀਨੈਂਟਲ ਦੇ ਬਾਲਰੂਮ ਵਿਚ ਚੋਣਾਂ ਤੋਂ ਬਾਅਦ ਦੀ ਪ੍ਰੈੱਸ ਕਾਨਫਰੰਸ ਵਿਚ ਬੋਲਦਿਆਂ ਬੀ.ਐਨ.ਪੀ. ਚੇਅਰਮੈਨ ਤਾਰਿਕ ਰਹਿਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਬੰਗਲਾਦੇਸ਼ ਦੀ ਵਿਦੇਸ਼ ਨੀਤੀ ਰਾਸ਼ਟਰੀ ਹਿੱਤ ਅਤੇ ਲੋਕਾਂ ਦੀ ਭਲਾਈ ਨੂੰ ਤਰਜੀਹ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਵਿਦੇਸ਼ ਨੀਤੀ ਬਾਰੇ ਆਪਣੇ ਆਪ ਨੂੰ ਸਪੱਸ਼ਟ ਕਰ ਦਿੱਤਾ ਹੈ ਜੋ ਬੰਗਲਾਦੇਸ਼ ਦੇ ਹਿੱਤ ਵਿਚ ਹੈ ਅਤੇ ਬੰਗਲਾਦੇਸ਼ੀ ਲੋਕਾਂ ਦਾ ਹਿੱਤ ਪਹਿਲਾਂ ਆਉਂਦਾ ਹੈ। ਬੰਗਲਾਦੇਸ਼ ਅਤੇ ਬੰਗਲਾਦੇਸ਼ੀ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਕੇ ਅਸੀਂ ਆਪਣੀ ਵਿਦੇਸ਼ ਨੀਤੀ ਦਾ ਫ਼ੈਸਲਾ ਕਰਾਂਗੇ । ਰਹਿਮਾਨ ਦੀ "ਬੰਗਲਾਦੇਸ਼ ਪਹਿਲਾਂ" ਨੀਤੀ ਦਾ ਉਦੇਸ਼ ਭਾਰਤ, ਚੀਨ ਅਤੇ ਪਾਕਿਸਤਾਨ ਵਰਗੀਆਂ ਖੇਤਰੀ ਸ਼ਕਤੀਆਂ ਨਾਲ ਸੰਬੰਧਾਂ ਨੂੰ ਸੰਤੁਲਿਤ ਕਰਨਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ