JALANDHAR WEATHER

ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਘੋੜੇ ਟਰਾਲੇ ਅਤੇ ਪਿੱਕਅੱਪ ਗੱਡੀ ਦੀ ਟੱਕਰ-ਇਕ ਚਾਲਕ ਦੀ ਮੌਤ

ਸ੍ਰੀ ਮੁਕਤਸਰ ਸਾਹਿਬ 25 ਫਰਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਬਾਹਰਲੇ ਬਾਈਪਾਸ ਨੇੜੇ ਮਲੋਟ ਰੋਡ ’ਤੇ ਡੇਰਾ ਬਿਆਸ ਸਾਹਮਣੇ ਦੋ ਘੋੜੇ ਟਰਾਲਿਆਂ ਅਤੇ ਪਿੱਕਅੱਪ ਦੀ ਟੱਕਰ ਹੋ ਗਈ, ਜਿਸ ਕਾਰਨ ਇਕ ਘੋੜਾ ਚਾਲਕ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਸਮੇਂ ਗੱਡੀਆਂ ਸੜਕ ਵਿਚ ਪਲਟੀ ਹੋਣ ਕਰਕੇ ਕੁਝ ਸਮੇਂ ਬਾਅਦ ਅਬੋਹਰ ਤੋਂ ਹੁਸ਼ਿਆਰਪੁਰ ਕਿਨੂੰ ਲੈ ਕੇ ਜਾ ਰਹੀ ਪਿੱਕਅੱਪ ਗੱਡੀ ਆ ਵੱਜੀ, ਜਿਸ ਨਾਲ ਪਿੱਕਅੱਪ ਦਾ ਕਾਫ਼ੀ ਨੁਕਸਾਨ ਹੋਇਆ, ਪਰ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ।

ਮੌਕੇ ’ਤੇ ਮੌਜੂਦ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਪੁਲਿਸ ਚੌਂਕੀ ਦੇ ਕਰਮਚਾਰੀ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਕ ਘੋੜਾ ਟਰਾਲਾ ਢਾਬੇ ਦੇ ਸਾਹਮਣੇ ਸੜਕ ’ਤੇ ਹੀ ਪਾਰਕਿੰਗ ਕੀਤਾ ਹੋਇਆ ਸੀ, ਵਿਚ ਡਰਾਈਵਰ ਸੁੱਤਾ ਪਿਆ ਸੀ। ਮਗਰੋਂ ਆ ਕੇ ਦੂਜਾ ਘੋੜਾ ਟਰਾਲਾ ਇਸ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਗੰਭੀਰ ਜ਼ਖ਼ਮੀ ਡਰਾਈਵਰ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ‌।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ