ਸ੍ਰੀ ਮੁਕਤਸਰ ਸਾਹਿਬ ਵਿਚ ਬਾਂਦਰਾਂ ਦੀ ਦਹਿਸ਼ਤ, ਦੋ ਔਰਤਾਂ ਜ਼ਖਮੀ
ਸ੍ਰੀ ਮੁਕਤਸਰ ਸਾਹਿਬ, 26 ਫਰਵਰੀ (ਬੂਟਾ ਸਿੰਘ)- ਸ੍ਰੀ ਮੁਕਤਸਰ ਸਾਹਿਬਦ ਦੀ ਪੁਰਾਣੀ ਦਾਣਾ ਮੰਡੀ ਅਤੇ ਨੇੜਲੇ ਮੁਹੱਲਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਬਾਂਦਰਾਂ ਦੀ ਵਧਦੀ ਆਵਾਜਾਈ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਵਸਨੀਕਾਂ ਮੁਤਾਬਕ ਕਰੀਬ ਦੋ ਮਹੀਨਿਆਂ ਤੋਂ ਬਾਂਦਰ ਇਲਾਕੇ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਘਰਾਂ ਤੋਂ ਬਾਹਰ ਨਿਕਲਣਾ ਵੀ ਖਤਰੇ ਤੋਂ ਖਾਲੀ ਨਹੀਂ ਰਹਿ ਗਿਆ। ਹਾਲ ਹੀ ਵਿੱਚ ਬਾਂਦਰਾਂ ਵੱਲੋਂ ਦੋ ਔਰਤਾਂ ‘ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜੋ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ।
ਜ਼ਖਮੀ ਔਰਤਾਂ ਦਾ ਕਹਿਣਾ ਹੈ ਕਿ ਬਾਂਦਰਾਂ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਨ ਉਹਨਾਂ ਨੂੰ ਚੋਟਾਂ ਲੱਗੀਆਂ ਅਤੇ ਇਲਾਜ ਕਰਵਾਉਣਾ ਪਿਆ। ਇੱਕ ਬਜ਼ੁਰਗ ਬੀਬੀ ਨੇ ਦੱਸਿਆ ਕਿ ਬਾਂਦਰ ਦੇ ਹਮਲੇ ਕਾਰਨ ਉਹਨਾਂ ਦੇ ਹੱਥ ‘ਤੇ ਗੰਭੀਰ ਜ਼ਖਮ ਆਇਆ ਅਤੇ ਹੁਣ ਉਹਨਾਂ ਲਈ ਘਰ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਵੇਲੇ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਬਾਂਦਰ ਕਿਸੇ ਹੋਰ ਨੂੰ ਨੁਕਸਾਨ ਨਾ ਪਹੁੰਚਾ ਦੇਣ।ਇਸ ਸਥਿਤੀ ਕਾਰਨ ਮੁਹੱਲੇ ਦੇ ਲੋਕ ਮਜਬੂਰਨ ਹੱਥਾਂ ਵਿੱਚ ਡਾਂਗਾਂ ਲੈ ਕੇ ਘੁੰਮ ਰਹੇ ਹਨ ਤਾਂ ਜੋ ਆਪਣੀ ਸੁਰੱਖਿਆ ਕਰ ਸਕਣ। ਲੋਕਾਂ ਨੇ ਦੱਸਿਆ ਕਿ ਹੁਣ ਬੱਚਿਆਂ ਨੂੰ ਇਕੱਲਿਆਂ ਬਾਹਰ ਭੇਜਣਾ ਮੁਸ਼ਕਿਲ ਹੋ ਗਿਆ ਹੈ ਅਤੇ ਹਰ ਵੇਲੇ ਸਾਵਧਾਨ ਰਹਿਣਾ ਪੈਂਦਾ ਹੈ। ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਂਦਰਾਂ ਨੂੰ ਜਲਦ ਕਾਬੂ ਕਰਕੇ ਇਲਾਕੇ ਨੂੰ ਸੁਰੱਖਿਅਤ ਬਣਾਇਆ ਜਾਵੇ, ਤਾਂ ਜੋ ਲੋਕਾਂ ਦੀ ਦਿਨਚਰੀ ਮੁੜ ਆਮ ਹੋ ਸਕੇ।
;
;
;
;
;
;
;
;