ਬੋਲੀਵੀਆ: ਨੋਟਾਂ ਨਾਲ ਭਰਿਆ ਜਹਾਜ਼ ਹਾਦਸਾਗ੍ਰਸਤ, 15 ਦੀ ਮੌਤ
ਸੁਕਰ, 28 ਫਰਵਰੀ- ਬੋਲੀਵੀਆ ਦੇ ਸ਼ਹਿਰ ਐਲ ਆਲਟੋ ਵਿਚ ਅੱਜ ਸਵੇਰੇ (ਭਾਰਤੀ ਸਮੇਂ ਅਨੁਸਾਰ) ਇਕ ਏਅਰ ਫੋਰਸ ਹਰਕੂਲਸ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿਚ ਪੰਦਰਾਂ ਲੋਕ ਮਾਰੇ ਗਏ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਜਹਾਜ਼ ਦੇਸ਼ ਦੇ ਕੇਂਦਰੀ ਬੈਂਕ ਤੋਂ ਨਵੇਂ ਕਰੰਸੀ ਨੋਟ ਲੈ ਕੇ ਜਾ ਰਿਹਾ ਸੀ।
ਜਾਣਕਾਰੀ ਅਨੁਸਾਰ ਖਰਾਬ ਮੌਸਮ ਕਾਰਨ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਨੇੜੇ ਦੀ ਇਕ ਸੜਕ 'ਤੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦਾ ਮਲਬਾ, ਟੁੱਟੀਆਂ ਕਾਰਾਂ ਅਤੇ ਲਾਸ਼ਾਂ ਸੜਕ 'ਤੇ ਖਿੰਡੀਆਂ ਹੋਈਆਂ ਸਨ। ਬੈਂਕ ਨੋਟ ਵੀ ਸੜਕ 'ਤੇ ਖਿੰਡੇ ਹੋਏ ਦੇਖੇ ਗਏ, ਜਿਨ੍ਹਾਂ ਨੂੰ ਚੁੱਕਣ ਲਈ ਲੋਕ ਮੌਕੇ 'ਤੇ ਇਕੱਠੇ ਹੋਏ। ਹਾਦਸੇ ਤੋਂ ਬਾਅਦ ਹਵਾਈ ਅੱਡਾ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। ਸਥਾਨਕ ਅਧਿਕਾਰੀਆਂ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ।
;
;
;
;
;
;
;
;