ਥ੍ਰੀ ਵੀਲ੍ਹਰ ਤੇ ਟਿੱਪਰ ਦੀ ਟੱਕਰ 'ਚ ਇਕ ਦੀ ਮੌਤ
ਕੋਟਫ਼ਤੂਹੀ (ਹੁਸ਼ਿਆਰਪੁਰ), 28 ਫਰਵਰੀ (ਅਵਤਾਰ ਸਿੰਘ ਅਟਵਾਲ)- ਬੀਤੀ ਅੱਧੀ ਰਾਤ ਨੂੰ ਸਥਾਨਕ ਬਿਸਤ ਦੁਆਬ ਨਹਿਰ ਦੇ ਚੁਰਸਤੇ ਵਾਲੇ ਪੁੱਲ ’ਤੇ ਇੱਕ ਵੇਟਰਾਂ ਨਾਲ ਭਰੇ ਥ੍ਰੀ ਵੀਲ੍ਹਰ ਤੇ ਟਿੱਪਰ ਦੀ ਟੱਕਰ ਵਿਚ ਇਕ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਸਾਢੇ ਬਾਰਾਂ ਕੁ ਵਜੇ ਦੇ ਕਰੀਬ ਮੇਹਟੀਆਣਾ ਸਾਈਡ ਤੋਂ ਇਕ ਥ੍ਰੀ ਵੀਲ੍ਹਰ ਪੀ. ਬੀ. 08 ਸੀ. ਐਕਸ 4846 ਜੋ ਕੋਟਫ਼ਤੂਹੀ ਨਹਿਰ ਦੇ ਚੁਰਸਤੇ ਵਾਲੇ ਪੁੱਲ ’ਤੇ ਪਹੁੰਚਿਆਂ ਤਾਂ ਮਾਹਿਲਪੁਰ ਸਾਈਡ ਤੋਂ ਬਜਰੀ ਨਾਲ ਭਰਿਆ ਟਿੱਪਰ ਪੀ. ਬੀ. 07 ਸੀ. ਏ 8007 ਆ ਰਿਹਾ ਸੀ, ਜੋ ਬਹਿਰਾਮ ਵੱਲ ਨੂੰ ਜਾ ਰਿਹਾ ਸੀ, ਜਿਸ ਦੀ ਅਚਾਨਕ ਟੱਕਰ ਹੋਣ ਨਾਲ ਥ੍ਰੀ ਵੀਲ੍ਹਰ ਵਿਚ ਡਰਾਈਵਰ ਸਮੇਤ 7 ਵਿਅਕਤੀ ਜੋ ਵੇਟਰ ਦਾ ਕੰਮ ਕਰਦੇ ਹਨ, ਸਵਾਰ ਸਨ, ਉਹ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ 'ਤੇ ਹਾਦਸੇ ਵਿਚ ਡਰਾਈਵਰ ਨਾਲ ਬੈਠੇ ਵਿਸ਼ਵ ਰਾਏਈ ਦੀ ਮੌਕੇ ’ਤੇ ਮੌਤ ਹੋ ਗਈ | ਘਟਨਾ ਸਥਾਨ ’ਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਮਿ੍ਤਕ ਦੇਹ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਮੋਰਚਰੀ ਵਿਖੇ ਰਖਵਾ ਦਿੱਤੀ ਹੈ ਤੇ ਦੋਵੇਂ ਵਾਹਨ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
;
;
;
;
;
;
;
;