JALANDHAR WEATHER

ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ ਅਹੁਦੇ ਤੋਂ ਫਾਰਗ

ਭਵਾਨੀਗੜ੍ਹ , 28 ਫਰਵਰੀ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ ਨੂੰ ਪੰਜਾਬ ਖੇਤੀਬਾੜੀ ਉਤਪਾਦ ਮਾਰਕੀਟ ਕਮੇਟੀ ਐਕਟ 1961 (ਪੰਜਾਬ ਐਕਟ ਨੰਬਰ 23 ਸਨ 1961)ਦੀ ਧਾਰਾ 15 ਅਧੀਨ ਪ੍ਰਦਤ ਅਧਿਕਾਰਾਂ ਦਾ ਪ੍ਰਯੋਗ ਕਰਦਿਆਂ ਪੰਜਾਬ ਦੇ ਰਾਜਪਾਲ ਵਲੋਂ ਭੇਜੇ ਪੱਤਰ ਨੰਬਰ 1/1/ 2023 / ਐਮ-5/ 3948 ਰਾਹੀਂ ਉਸ ਨੂੰ ੳਸ ਦੇ ਚੇਅਰਮੈਨ ਦੇ ਆਹੁਦੇ ਤੋਂ ਫਾਰਗ ਕਰ ਦੇਣ ਦੀ ਖ਼ਬਰ ਹੈ।

ਇਸ ਸਬੰਧੀ ਭੇਜੇ ਪੱਤਰ ਜਿਸ ਵਿਚ ਪ੍ਰਸ਼ਾਸਕੀ ਸਕੱਤਰ ਜਸਪ੍ਰੀਤ ਸਿੰਘ ਥਿੰਦ ਦੇ ਦਸਤਖ਼ਤ ਹਨ, ਇਕ ਉਕਤ ਚੇਅਰਮੈਨ ਸਬੰਧੀ ਖੇਤੀਬਾੜੀ ਵਿਭਾਗ ਤੋਂ ਇਕ ਪੱਤਰ ਮਿਲਿਆ ਸੀ, ਜਿਸ ਵਿਚ ਉਕਤ ਚੇਅਰਮੈਨ ਜਗਸੀਰ ਸਿੰਘ ਜੋ ਕਿ ਕਮਿਸ਼ਨ ਏਜੰਟ-ਟ੍ਰੇਡਰ ਲਾਇਸੈਂਸ ਹੈ, ਜਿਸ ਨੂੰ ਉਸ ਨੂੰ ਉਸ ਨੇ ਧਾਰਾ 10 ਅਤੇ ਇਸ ਦੇ ਨਿਯਮਾਂ ਅਧੀਨ ਕਾਰੋਬਾਰ ਨਹੀਂ ਕੀਤਾ, ਜਿਸ ਕਰਕੇ ਇਹ ਲਾਇਸੈਂਸ ਇਕ ਵੱਖਰੇ ਪੱਤਰ ਰਾਹੀਂ ਕਥਿਤ ਤੌਰ ’ਤੇ ਰੱਦ ਕਰ ਦਿੱਤਾ ਗਿਆ ਸੀ। ਉਸ ਅਧੀਨ 2 ਦਿਨ ਪਹਿਲਾਂ ਜਾਰੀ ਕੀਤੇ ਪੱਤਰ ਜਿਸ ਬਾਰੇ ਅਧਿਕਾਰੀਆਂ ਨੂੰ ਅੱਜ ਪਤਾ ਲੱਗਣ ’ਤੇ ਉਨ੍ਹਾਂ ਦੀ ਚੇਅਰਮੈਨੀ ਰੱਦ ਹੋ ਗਈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾ ਚੇਅਰਮੈਨ ਦੀ ਚੇਅਰਮੈਨੀ ਰੱਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਜਗਸੀਰ ਸਿੰਘ ਨੂੰ ਵੀ ਨੋਟ ਕਰਾ ਦਿੱਤਾ ਹੈ। ਉਸ ਨੂੰ ਚੇਅਰਮੈਨ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਸ ਚੇਅਰਮੈਨ ਦੀ ਚੇਅਰਮੈਨੀ ਰੱਦ ਹੋਣ ਦੇ ਜਾਰੀ ਪੱਤਰ ’ਤੇ ਹਲਕਾ ਸੰਗਰੂਰ ਦੀ ਸਿਆਸਤ ਗਰਮਾ ਗਈ ਹੈ, ਇਸ ਪੱਤਰ ਬਾਰੇ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਚੱਲ ਰਹੀ ਹੈ। ਜਗਸੀਰ ਸਿੰਘ ਝਨੇੜੀ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਖ਼ਾਸਮਖ਼ਾਸ ਵਿਅਕਤੀਆਂ ਵਿਚੋਂ ਸਨ। ਉਨ੍ਹਾਂ ਵਲੋਂ ਬਣਾਏ ਲਾਇਸੈਂਸ ’ਤੇ ਕੰਮ ਨਾ ਕਰਨਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ