ਯੂ.ਪੀ.:ਖੜ੍ਹੇ ਟਰੱਕ ਨਾਲ ਟਕਰਾਈਆਂ ਦੋ ਬੱਸਾਂ, ਤਿੰਨ ਦੀ ਮੌਤ
ਲਖਨਊ, 2 ਮਾਰਚ - ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਸਿਰਧਰਪੁਰ ਅਤੇ ਦੇਵਖਾਰੀ ਪਿੰਡਾਂ ਨੇੜੇ ਮਥੁਰਾ ਅਤੇ ਆਗਰ ਡਿਪੂਆਂ ਤੋਂ ਦੋ ਰੋਡਵੇਜ਼ ਬੱਸਾਂ ਇਕ ਹੀ ਟਰੱਕ ਨਾਲ ਟਕਰਾ ਗਈਆਂ। ਇਸ ਹਾਦਸੇ ਵਿਚ ਤਿੰਨ ਯਾਤਰੀ ਮਾਰੇ ਗਏ ਅਤੇ ਦੋਵਾਂ ਬੱਸਾਂ ਦੇ 31 ਯਾਤਰੀ ਜ਼ਖਮੀ ਹੋ ਗਏ। ਪੁਲਿਸ ਨੇ ਜ਼ਖਮੀਆਂ ਨੂੰ ਬੰਗਾਰਮਾਊ ਸੀ.ਐਚ.ਸੀ. ਭੇਜ ਦਿੱਤਾ। ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਘਟਨਾਵਾਂ ਡਰਾਈਵਰ ਦੇ ਸੌਣ ਕਾਰਨ ਵਾਪਰੀਆਂ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਰੇ ਜ਼ਖਮੀਆਂ ਨੂੰ ਪੰਜ ਐਂਬੂਲੈਂਸਾਂ ਵਿਚ ਬੰਗਾਰਮਾਊ ਸਿਹਤ ਕੇਂਦਰ ਭੇਜ ਦਿੱਤਾ।
ਲਾਸ਼ਾਂ ਨੂੰ ਮੁਰਦਾਘਰ ਵਿਚ ਰੱਖਿਆ ਗਿਆ ਹੈ ਕਿਉਂਕਿ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਟਰੱਕ ਸੜਕ ਦੇ ਕਿਨਾਰੇ ਖੜ੍ਹਾ ਸੀ ਤੇ ਇਹ ਹਾਦਸਾ ਵਾਪਰ ਗਿਆ। ਲਾਸ਼ਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
;
;
;
;
;
;
;