ਪੰਜਾਬ ਵਿਧਾਨ ਸਭਾ ਬਜਟ ਇਜਲਾਸ: ਬੈਂਡ ਬਾਜਾ ਲੈ ਕੇ ਪੁੱਜੇ ਮੰਤਰੀ ਹਰਭਜਨ ਸਿੰਘ ਈ.ਟੀ.ਓ.
ਚੰਡੀਗੜ੍ਹ, 6 ਮਾਰਚ - ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੇ ਦਿਨ ਰਾਜਪਾਲ ਗੁਲਾਬ ਚੰਦ ਕਟਾਰੀਆ ਆਪਣਾ ਭਾਸ਼ਣ ਦੇਣਗੇ। ਵਿਧਾਨ ਸਭਾ ਦੇ ਬਾਹਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸਾਰਿਆਂ ਦੀਆਂ ਨਜ਼ਰਾਂ ਬਜਟ ਸੈਸ਼ਨ ’ਤੇ ਟਿਕੀਆਂ ਹੋਈਆਂ ਹਨ। ਲੋਕਾਂ ਨੂੰ ਬਜਟ ਤੋਂ ਬਹੁਤ ਉਮੀਦਾਂ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤਾ ਗਿਆ ਬਜਟ ਲੋਕ ਹਿੱਤ ਵਿਚ ਰਿਹਾ ਹੈ ਤੇ ਇਹ ਬਜਟ ਵੀ ਲੋਕ ਹਿੱਤ ਵਿਚ ਹੋਵੇਗਾ ਅਤੇ ਲੋਕਾਂ ਨੂੰ ਇਹ ਪਸੰਦ ਆਵੇਗਾ।
ਮੰਤਰੀ ਨੇ ਇਹ ਵੀ ਕਿਹਾ ਕਿ ਜੰਡਿਆਲਾ ਗੁਰੂ ਵਿਚ ਰੈਲੀ ਦੌਰਾਨ ਸੀ.ਐਲ.ਪੀ. ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਹੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ। ਮੇਰਾ ਮੰਨਣਾ ਹੈ ਕਿ ਇਹ ਸ਼ਬਦ ਸਿਰਫ਼ ਮੇਰੇ ਵੱਲ ਨਹੀਂ, ਸਗੋਂ ਪੂਰੇ ਦਲਿਤ ਭਾਈਚਾਰੇ ਵੱਲ ਸਨ। ਉਨ੍ਹਾਂ ਨੇ ਗਰੀਬਾਂ ਦਾ ਮਜ਼ਾਕ ਉਡਾਇਆ। ਪੁਰਖਿਆਂ ਦੇ ਕਿੱਤਿਆਂ ਦਾ ਮਜ਼ਾਕ ਉਡਾਉਣਾ ਗਲਤ ਹੈ। ਅੱਜ ਜਦੋਂ ਉਹ ਪੇਸ਼ ਹੋਣਗੇ, ਤਾਂ ਅਸੀਂ ਉਨ੍ਹਾਂ ਨੂੰ ਦੁਬਾਰਾ ਪੁੱਛਾਂਗੇ ਕਿ ਕੀ ਉਨ੍ਹਾਂ ਨੇ ਦਲਿਤ ਵਰਗ ਸ਼ਬਦ ਦੀ ਵਰਤੋਂ ਕੀਤੀ ਹੈ। ਅਸੀਂ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ, ਪਰ ਉਹ ਮੁਆਫ਼ੀ ਵੀ ਨਹੀਂ ਮੰਗ ਰਹੇ ਹਨ।
ਇਸ ਦੇ ਨਾਲ ਹੀ ਮੰਤਰੀ ਬੈਂਡ ਵਾਜਾ ਲੈ ਕੇ ਵਿਧਾਨ ਸਭਾ ਦੇ ਬਾਹਰ ਪੁੱਜੇ ਤੇ ਪ੍ਰਦਰਸ਼ਨ ਕੀਤਾ।
;
;
;
;
;
;
;
;