ਮੁਹਾਲੀ ਅਦਾਲਤ ਪੁੱਜੇ ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 7 ਮਾਰਚ (ਕਪਿਲ ਵਧਵਾ) -ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਆਪਣੀ ਹਾਜ਼ਰੀ ਲਗਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨਾਲ ਮੁਹਾਲੀ ਅਦਾਲਤ ਵਿਖੇ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਵਕੀਲ ਡੀ. ਐਸ. ਸੋਬਤੀ ਵੀ ਹਾਜ਼ਰ ਰਹੇ। ਸੁਣਵਾਈ ਉਪਰੰਤ ਅਗਲੀ ਸੁਣਵਾਈ 18 ਅਪ੍ਰੈਲ ਨੂੰ ਹੋਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਏ ਦਿਨ ਗੋਲੀਆਂ ਚੱਲ ਰਹੀਆਂ ਹਨ। ਇਕ ਤਾਜ਼ਾ ਘਟਨਾ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਇਕ ਕੌਂਸਲਰ ’ਤੇ ਗੋਲੀਆਂ ਚੱਲੀਆਂ ਹਨ ਜਦਕਿ ਉਸਨੂੰ ਪਹਿਲਾਂ ਸੁਰੱਖਿਆ ਦਿੱਤੀ ਗਈ ਸੀ। ਸੁਰੱਖਿਆ ਦੇਣ ਦਾ ਮਤਲਬ ਇਹ ਹੈ ਕਿ ਉਸ ਨੂੰ ਖਤਰਾ ਸੀ। ਉਹਨਾਂ ਸਿੱਧੂਮੂਸੇਵਾਲਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਕਤ ਗੀਤਕਾਰ ਦੇ ਮਾਮਲੇ ਵਿਚ ਵੀ ਪੰਜਾਬ ਸਰਕਾਰ ਨੇ ਲਾਪਰਵਾਹੀ ਵਰਤੀ ਸੀ। ਉਸ ਦੀ ਸੁਰੱਖਿਆ ਹਟਾਈ ਜਾਣ ਕਾਰਨ ਉਸ ’ਤੇ ਹਮਲਾ ਹੋਇਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਪੰਜਾਬ ਦੇ ਬਜਟ ਸੈਸ਼ਨ ’ਤੇ ਤਨਜ ਕਸਦੇ ਉਨ੍ਹਾਂ ਕਿਹਾ ਕਿ ਸੂਬਾ 4 ਲੱਖ ਕਰੋੜ ਦਾ ਕਰਜਾਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਦਾਅਵਾ ਸੀ ਕਿ 20 ਹਜ਼ਾਰ ਕਰੋੜ ਸਾਲਾਨਾ ਮਾਈਨਿੰਗ ’ਚੋਂ ਕਮਾਈ ਹੋਵੇਗੀ। ਉਨ੍ਹਾਂ ਇਨ੍ਹਾਂ 4 ਸਾਲਾ ਵਿਚ 80 ਹਜ਼ਾਰ ਕਰੋੜ ਰੁਪਏ ਦਾ ਹਿਸਾਬ ਵੀ ਮੰਗਿਆ।
;
;
;
;
;
;