JALANDHAR WEATHER

ਸਵਾਰਥ ਦਾ ਨਤੀਜਾ ਹਨ ਯੁੱਧ- ਆਰ.ਐਸ.ਐਸ. ਮੁਖੀ

ਨਾਗਪੁਰ, 20 ਮਾਰਚ- ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਦੁਨੀਆ ਵਿਚ ਵਧ ਰਹੇ ਤਣਾਅ ਸੰਬੰਧੀ ਇਕ ਬਿਆਨ ਜਾਰੀ ਕੀਤਾ ਹੈ। ਨਾਗਪੁਰ ਵਿਚ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਦੁਨੀਆ ਵਿਚ ਸ਼ਾਂਤੀ ਕਿਉਂ ਸੰਭਵ ਨਹੀਂ ਹੈ। ਭਾਗਵਤ ਨੇ ਇਨ੍ਹਾਂ ਟਕਰਾਵਾਂ ਦੀ ਜੜ੍ਹ ਸਵਾਰਥ ਅਤੇ ਦੂਜਿਆਂ ਨੂੰ ਕਾਬੂ ਕਰਨ ਦੀ ਇੱਛਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸ਼ਾਂਤੀ ਉਦੋਂ ਤੱਕ ਅਸੰਭਵ ਹੈ ਜਦੋਂ ਤੱਕ ਲੋਕ ਆਪਣੀ ਮਾਨਸਿਕਤਾ ਨਹੀਂ ਬਦਲਦੇ। ਉਨ੍ਹਾਂ ਨੇ ਭਾਰਤ ਦੀ ਪ੍ਰਾਚੀਨ ਬੁੱਧੀ ਨੂੰ ਦੁਨੀਆ ਦੀਆਂ ਸਮੱਸਿਆਵਾਂ ਦੇ ਹੱਲ ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਨੂੰ ਇਕ ਪਰਿਵਾਰ ਵਜੋਂ ਵੇਖਣਾ ਖੁਸ਼ੀ ਦਾ ਰਸਤਾ ਹੈ।

ਆਰ.ਐਸ.ਐਸ. ਮੁਖੀ ਅੱਜ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਦਫ਼ਤਰ ਲਈ ਨੀਂਹ ਪੱਥਰ ਸਮਾਗਮ ਵਿਚ ਬੋਲ ਰਹੇ ਸਨ। ਮੋਹਨ ਭਾਗਵਤ ਨੇ ਕਿਹਾ ਕਿ ਪਿਛਲੇ ਦੋ ਹਜ਼ਾਰ ਸਾਲਾਂ ਵਿਚ ਦੁਨੀਆ ਵਿਚ ਸ਼ਾਂਤੀ ਪ੍ਰਾਪਤ ਕਰਨ ਲਈ ਕਈ ਯਤਨ ਕੀਤੇ ਗਏ ਹਨ, ਪਰ ਉਨ੍ਹਾਂ ਵਿਚੋਂ ਕੋਈ ਵੀ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਇਆ ਹੈ। ਅੱਜ ਵੀ ਧਾਰਮਿਕ ਕੱਟੜਤਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਵਰਗੀਆਂ ਸਮੱਸਿਆਵਾਂ ਕਾਇਮ ਹਨ। ਲੋਕ ਆਪਣੇ ਆਪ ਨੂੰ ਦੂਜਿਆਂ ਤੋਂ ਉੱਤਮ ਅਤੇ ਦੂਜਿਆਂ ਨੂੰ ਨੀਵਾਂ ਸਮਝਦੇ ਹਨ। ਇਸੇ ਕਰਕੇ ਦੁਨੀਆ ਵਿਚ ਟਕਰਾਅ ਅਤੇ ਵਿਵਾਦ ਬਣੇ ਰਹਿੰਦੇ ਹਨ।

ਆਰ.ਐਸ.ਐਸ. ਮੁਖੀ ਨੇ ਕਿਹਾ ਕਿ ਸ਼ਾਂਤੀ ਸਿਰਫ਼ ਸ਼ਬਦਾਂ ਰਾਹੀਂ ਨਹੀਂ ਆਵੇਗੀ। ਇਸ ਲਈ ਏਕਤਾ, ਅਨੁਸ਼ਾਸਨ ਅਤੇ ਧਾਰਮਿਕਤਾ ਦੇ ਮਾਰਗ 'ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਧਰਮ ਨੂੰ ਕਿਤਾਬਾਂ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਇਹ ਲੋਕਾਂ ਦੇ ਵਿਵਹਾਰ ਅਤੇ ਆਚਰਣ ਵਿਚ ਝਲਕਣਾ ਚਾਹੀਦਾ ਹੈ। ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਲਈ ਸਖ਼ਤ ਮਿਹਨਤ ਅਤੇ ਕੁਰਬਾਨੀ ਦੀ ਲੋੜ ਹੁੰਦੀ ਹੈ। ਜਦੋਂ ਤੱਕ ਸਮਾਜ ਵਿਚ ਅਨੁਸ਼ਾਸਨ ਨਹੀਂ ਹੁੰਦਾ, ਅਸੀਂ ਇਕ ਬਿਹਤਰ ਦੁਨੀਆਂ ਦੀ ਕਲਪਨਾ ਵੀ ਨਹੀਂ ਕਰ ਸਕਦੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ