ਮੂਸੇਵਾਲਾ ਹੱਤਿਆ ਮਾਮਲੇ 'ਚ 12 ਗਵਾਹਾਂ ਨੇ ਬਿਆਨ ਕਰਵਾਏ ਦਰਜ
ਮਾਨਸਾ, 20 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਜ਼ਿਲ੍ਹਾ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਅਗਲੀ ਸੁਣਵਾਈ 10 ਅਪ੍ਰੈਲ 'ਤੇ ਪਾ ਦਿੱਤੀ ਹੈ। ਅੱਜ 12 ਗਵਾਹਾਂ ਨੇ ਅਦਾਲਤ 'ਚ ਬਿਆਨ ਦਰਜ ਕਰਵਾਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 3 ਗਵਾਹ ਬਿਆਨ ਦਰਜ ਕਰਵਾ ਚੁੱਕੇ ਹਨ, ਜਿਸ ਵਿਚੋਂ ਮੂਸੇਵਾਲਾ ਦੇ ਪਿਤਾ ਦੀ ਗਵਾਹੀ ਅਧੂਰੀ ਹੈ। ਉਹ ਅੱਜ ਪੇਸ਼ੀ ਮੌਕੇ ਵੀ ਹਾਜ਼ਰ ਨਹੀਂ ਸਨ। ਮੁੱਖ ਸਾਜ਼ਿਸ਼ਘਾੜੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆਂ ਤੇ ਹੋਰਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਭੁਗਤੀ। ਅਦਾਲਤ ਨੇ ਮਰਹੂਮ ਗਾਇਕ ਦੇ ਪਿਤਾ ਤੇ ਹੋਰਾਂ ਨੂੰ ਅਗਲੀ ਪੇਸ਼ੀ 'ਤੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ।
;
;
;
;
;
;