ਦਿੱਲੀ ਪਠਾਨਕੋਟ ਸੁਪਰ ਫਾਸਟ ਐਕਸਪ੍ਰੈਸ ਹੁਣ ਅੰਮ੍ਰਿਤਸਰ ਦੀ ਬਜਾਏ ਜਲੰਧਰ ਸਿਟੀ ਤੋਂ ਹੋ ਕੇ ਜਾਵੇਗੀ
ਅੰਮ੍ਰਿਤਸਰ, 25 ਮਾਰਚ (ਰਾਜੇਸ਼ ਕੁਮਾਰ ਸ਼ਰਮਾ)- ਦਿੱਲੀ ਪਠਾਨਕੋਟ ਸੁਪਰ ਫਾਸਟ ਐਕਸਪ੍ਰੈਸ ਨੰਬਰ 22429/ 22430 ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਦੇ ਰਸਤਿਓਂ ਨਾ ਹੋ ਕੇ ਹੁਣ ਜਲੰਧਰ ਸਿਟੀ ਤੋਂ ਹੁੰਦੇ ਹੋਏ ਪਠਾਨਕੋਟ ਜਾਵੇਗੀ। ਰੇਲਵੇ ਵਲੋਂ ਇਹ ਫੈਸਲਾ ਬਟਾਲਾ ਤੇ ਜੈਂਤੀਪੁਰ ਵਿਚਕਾਰ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਲੈ ਕੇ ਲਿਆ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਵਲੋਂ ਅੰਮ੍ਰਿਤਸਰ ਤੇ ਪਠਾਨਕੋਟ ਦਰਮਿਆਨ ਚੱਲਣ ਵਾਲੀਆਂ ਕਈ ਲੋਕਲ ਡੀ.ਐਮ.ਯੂ. ਤੇ ਪੈਂਸੇਂਜਰ ਰੇਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
;
;
;
;
;
;
;
;