ਬਲਜਿੰਦਰ ਸਿੰਘ ਬਾਲਦ ਖ਼ੁਰਦ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਕੁਲਦੀਪ ਕੌਰ ਨੂੰ ਉੱਪ ਚੇਅਰਮੈਨ ਬਣੇ
ਭਵਾਨੀਗੜ੍ਹ, 25 ਮਾਰਚ, (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਦੌਰਾਨ ਜੇਤੂ ਬਲਾਕ ਸੰਮਤੀ ਦੇ ਮੈਂਬਰਾਂ ਵਲੋਂ ਬਲਜਿੰਦਰ ਸਿੰਘ ਬਾਲਦ ਖ਼ੁਰਦ ਨੂੰ ਚੇਅਰਮੈਨ, ਕੁਲਦੀਪ ਕੌਰ ਨੂੰ ਉੱਪ ਚੇਅਰਮੈਨ ਬਣਾਇਆ। ਇਸ ਸੰਬੰਧੀ ਬਲਾਕ ਸੰਮਤੀ ਦਫ਼ਤਰ ਵਿਖੇ ਬਲਾਕ ਸੰਮਤੀ ਮੈਂਬਰਾਂ ਦੀ ਚੋਣ ਐਸ.ਡੀ.ਐਮ. ਮਨਜੀਤ ਕੌਰ ਦੀ ਦੇਖ -ਰੇਖ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ, ਜਿਸ ਵਿਚ ਬਲਾਕ ਸੰਮਤੀ ਦੇ 15 ਜ਼ੋਨਾਂ ਦੇ ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਵਿਧਾਇਕਾ ਨਰਿੰਦਰ ਕੌਰ ਭਰਾਜ ਸ਼ਾਮਿਲ ਹੋਏ। ਇਸ ਦੌਰਾਨ ਹੋਈ ਚੋਣ ਸੰਬੰਧੀ ਜਾਣਕਾਰੀ ਦਿੰਦਿਆਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ 15 ਮੈਂਬਰਾਂ ਵਿਚੋਂ 8 ਬਲਾਕ ਸੰਮਤੀ ਮੈਂਬਰਾਂ ਅਤੇ ਇਕ ਵਿਧਾਇਕਾ ਦਾ ਵੋਟ ਕੁੱਲ 9 ਵੋਟਾਂ ’ਤੇ ਬਹੁਸੰਮਤੀ ਹੋਣ ਕਰਕੇ ਬਲਜਿੰਦਰ ਸਿੰਘ ਬਾਲਦ ਖ਼ੁਰਦ ਨੂੰ ਚੇਅਰਮੈਨ ਅਤੇ ਕੁਲਦੀਪ ਕੌਰ ਨੂੰ ਉੱਪ ਚੇਅਰਮੈਨ ਬਣਾਇਆ ਗਿਆ। ਇਸ ਮੌਕੇ ’ਤੇ ਉਨ੍ਹਾਂ ਦੋਵੇਂ ਆਗੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ’ਤੇ ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਸੀਰ ਸਿੰਘ ਝਨੇੜੀ, ਗੁਰਪ੍ਰੀਤ ਸਿੰਘ ਫੱਗੂਵਾਲਾ , ਲਖਵਿੰਦਰ ਸਿੰਘ ਲੱਖਾ ਫੱਗੂਵਾਲਾ ਤੋਂ ਇਲਾਵਾ ਆਪ ਦੇ ਬਲਾਕ ਸੰਮਤੀ ਮੈਂਬਰ ਰਜਿੰਦਰ ਸਿੰਘ ਘਰਾਚੋਂ, ਵਿਕਰਮਜੀਤ ਸਿੰਘ ਨਕਟੇ, ਕੁਲਵੀਰ ਸਿੰਘ ਕਾਕੜਾ, ਨਿਰਭੈ ਸਿੰਘ ਕਾਲਾਝਾੜ, ਮਾਲਵਿੰਦਰ ਸਿੰਘ ਮਾਲਾ ਝਨੇੜੀ, ਸੁਖਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਆਗੂ ਹਾਜ਼ਰ ਸਨ।
;
;
;
;
;
;
;
;
;