ਤਾਮਿਲਨਾਡੂ : ਮੰਦਰ ਵਿਚ ਛੱਤ ਦਾ ਹਿੱਸਾ ਡਿੱਗਣ ਕਾਰਨ ਇਕ ਸ਼ਰਧਾਲੂ ਦੀ ਮੌਤ, 2 ਜ਼ਖ਼ਮੀ
ਤਿਰੂਚਿਰਾਪੱਲੀ (ਤਾਮਿਲਨਾਡੂ), 29 ਮਾਰਚ - ਤਿਰੂਚਿਰਾਪੱਲੀ ਦੇ ਸਮਯਾਪੁਰਮ ਮਰੀਅਮਮਨ ਮੰਦਰ ਵਿਚ ਛੱਤ ਦਾ ਇਕ ਹਿੱਸਾ ਡਿੱਗਣ ਕਾਰਨ ਇਕ ਸ਼ਰਧਾਲੂ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ। ਤ੍ਰਿਚੀ ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਦੱਸਿਆ ਇਹ ਘਟਨਾ ਸੰਨਾਥੀ ਸਟਰੀਟ ਮੰਡਪਮ ਵਿਚ ਵਾਪਰੀ, ਜਿਥੇ ਸ਼ਰਧਾਲੂ ਦਰਸ਼ਨ ਲਈ ਸਮਯਾਪੁਰਮ ਪਹੁੰਚਣ ਤੋਂ ਬਾਅਦ ਸੌਂ ਰਹੇ ਸਨ। ਤੰਜਾਵੁਰ ਜ਼ਿਲ੍ਹੇ ਦੀ ਰਹਿਣ ਵਾਲੀ ਨਾਦੀਆ (32) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬਾਕੀ ਦੋ ਨੂੰ ਨੇੜਲੇ ਸ਼ਰਧਾਲੂਆਂ ਨੇ ਬਚਾਇਆ ਅਤੇ 108 ਐਂਬੂਲੈਂਸ ਸੇਵਾ ਦੀ ਮਦਦ ਨਾਲ ਮਹਾਤਮਾ ਗਾਂਧੀ ਮੈਮੋਰੀਅਲ ਸਰਕਾਰੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ।
;
;
;
;
;
;
;
;