ਤਾਮਿਲਨਾਡੂ : ਅਦਾਕਾਰ ਅਤੇ ਟੀਵੀਕੇ ਮੁਖੀ ਵਿਜੇ ਵਲੋਂ ਵਿਧਾਨ ਸਭਾ ਚੋਣਾਂ ਲਈ ਟੀਵੀਕੇ ਉਮੀਦਵਾਰਾਂ ਦਾ ਐਲਾਨ
ਚੇਨਈ (ਤਾਮਿਲਨਾਡੂ), 29 ਮਾਰਚ - ਅਦਾਕਾਰ ਅਤੇ ਟੀਵੀਕੇ ਮੁਖੀ ਵਿਜੇ ਨੇ ਤਮਿਲਗਾ ਵੇਤਰੀ ਕਜ਼ਗਮ ਦੇ ਵਿਧਾਨ ਸਭਾ ਚੋਣ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ।ਵਿਜੇ ਪੇਰੰਬੂਰ ਅਤੇ ਤਿਰੂਚੀ ਪੂਰਬੀ ਤੋਂ ਚੋਣ ਲੜਨਗੇ; ਟੀ ਨਗਰ ਤੋਂ ਐਨ ਆਨੰਦ; ਮਾਈਲਾਪੁਰ ਤੋਂ ਪੀ ਵੈਂਕਟਾਰਮਨਨ; ਵਿਲੀਵੱਕਮ ਤੋਂ ਅਧਵ ਅਰਜੁਨ; ਗੋਪੀਚੇਟੀਪਲਯਾਮ ਤੋਂ ਸੇਂਗੋਟਾਇਯਨ; ਤਿਰੂਚੇਨਗੋਡ ਤੋਂ ਅਰੁਣ ਰਾਜ।ਵਿਜੇ ਵਲੋਂ ਉਮੀਦਵਾਰਾਂ ਦਾ ਐਲਾਨ ਕਰਨਾ ਜਾਰੀ ਹੈ, ਹੁਣ ਤੱਕ 234 ਹਲਕਿਆਂ ਨੂੰ ਕਵਰ ਕਰ ਚੁੱਕੇ ਹਨ।
ਇਸ ਮੌਕੇ ਵਿਜੇ ਨੇ ਕਿਹਾ, "ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਟੀਵੀਕੇ ਅਤੇ ਸਾਡੇ 'ਸੀਟੀ' ਚਿੰਨ੍ਹ ਨੂੰ ਵੋਟ ਪਾਉਣ। ਅਸੀਂ ਇੱਥੇ ਸਿਰਫ਼ ਲੋਕਾਂ ਲਈ ਹਾਂ, ਅਤੇ ਹਮੇਸ਼ਾ ਲੋਕਾਂ ਲਈ ਹਾਂ। ਜਿੱਤਣ ਤੋਂ ਬਾਅਦ, ਮੈਂ ਵਾਅਦਾ ਕਰਦਾ ਹਾਂ ਕਿ ਅਸੀਂ ਕਦੇ ਵੀ ਜਨਤਕ ਪੈਸੇ ਦੀ ਦੁਰਵਰਤੋਂ ਨਹੀਂ ਕਰਾਂਗੇ ਜਾਂ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਨਹੀਂ ਹੋਵਾਂਗੇ। ਅਸੀਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ, ਨਸ਼ਾ ਮੁਕਤ ਤਾਮਿਲਨਾਡੂ ਬਣਾਵਾਂਗੇ, ਅਤੇ ਸਖ਼ਤ ਕਾਨੂੰਨ ਵਿਵਸਥਾ ਬਣਾਈ ਰੱਖਾਂਗੇ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ - ਅਸੀਂ ਕਦੇ ਵੀ ਇਸ ਰਾਜ ਦੇ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਕੰਮ ਨਹੀਂ ਕਰਾਂਗੇ। ਇਹ ਮੇਰਾ ਵਾਅਦਾ ਹੈ। ਮੈਂ ਤਾਮਿਲਨਾਡੂ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਤਾਮਿਲਨਾਡੂ ਦੀ ਭਲਾਈ ਲਈ ਟੀਵੀਕੇ ਨੂੰ ਇਕ ਮੌਕਾ ਦੇਣ..."।
;
;
;
;
;
;
;