JALANDHAR WEATHER

ਕਾਂਗਰਸੀ ਆਗੂ ਤਿਵਾੜੀ ਕਤਲਕਾਡ ’ਚ 2 ਅਣਪਛਾਤਿਆਂ ’ਤੇ ਮੁਕੱਦਮਾ ਦਰਜ

ਮਾਛੀਵਾੜਾ ਸਾਹਿਬ, 30 ਮਾਰਚ (ਮਨੋਜ ਕੁਮਾਰ)-ਐਤਵਾਰ ਦੀ ਸ਼ਾਮ ਪਿੰਡ ਹਾੜੀਆਂ ਦੇ ਅੱਡੇ ਨਜ਼ਦੀਕ ਵਾਪਰੇ ਇਕ ਦਰਦਨਾਕ ਕਤਲਕਾਡ ’ਚ ਸ਼ਾਮਲ ਦੋ ਅਣਪਛਾਤੇ ਵਿਅਕਤੀਆਂ ’ਤੇ ਕੂਮਕਲਾ ਪੁਲਿਸ ਸਟੇਸ਼ਨ ’ਚ ਬੀ. ਐਨ. ਐਸ ਦੀ ਧਾਰਾ 103 ਅਤੇ 3(5) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਐਫ. ਆਈ. ਆਰ. ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਦੇ ਪ੍ਰਧਾਨ ਪਰਮਿੰਦਰ ਤਿਵਾੜੀ, ਜਿਨ੍ਹਾਂ ਦਾ ਵਹਿਸ਼ੀ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ ਸੀ, ਦੇ ਆੜ੍ਹਤੀ ਭਤੀਜੇ ਦੇ ਬਿਆਨਾਂ ’ਤੇ ਦਰਜ ਕੀਤੀ ਗਈ ਹੈ। ਜਿਸ ’ਚ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਦੇ ਚਾਚਾ ਪਰਮਿੰਦਰ ਤਿਵਾੜੀ ਹਾੜੀਆਂ ਦੇ ਅੱਡੇ ਨਜ਼ਦੀਕ ਬਣੇ ਕਿਰਾਏ ਵਾਲੇ ਕੁਆਰਟਰਾਂ ਕੋਲ ਬੈਠੇ ਸਨ ਕਿ 2 ਨੋਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਉਂਦੇ ਹਨ, ਜਿਨ੍ਹਾਂ ’ਚੋਂ ਇਕ ਨੌਜਵਾਨ ਹੱਥ ਮਿਲਾਉਂਦਾ ਹੈ ਤੇ ਦੂਸਰਾ ਪਿੱਛੇ ਖੜਾ ਕੁਹਾੜੀ ਨਾਲ ਸਿਰ ’ਤੇ ਤਿੰਨ ਤੋਂ ਚਾਰ ਵਾਰ ਕਰਦਾ ਹੈ, ਜਿਸ ਕਾਰਨ ਉਨ੍ਹਾਂ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ