ਪਿੰਡ ਸਿਆਲਕਾ ਵਿਖੇ ਦੇਰ ਰਾਤ ਅਣ-ਪਛਾਤੇ ਵਿਅਕਤੀਆਂ ਵਲੋਂ ਘਰ ’ਤੇ ਚਲਾਈ ਗੋਲੀ
ਟਾਹਲੀ ਸਾਹਿਬ, (ਅੰਮ੍ਰਿਤਸਰ), 1 ਅਪ੍ਰੈਲ(ਵਿਨੋਦ ਭੀਲੋਵਾਲ/ਭੁਪਿੰਦਰ ਸਿੰਘ ਗਿੱਲ)- ਹਲਕਾ ਮਜੀਠਾ ਦੇ ਪਿੰਡ ਸਿਆਲਕਾ ’ਚ ਬੀਤੀ ਦੇਰ ਰਾਤ ਕੁਝ ਅਣ-ਪਛਾਤੇ ਵਿਅਕਤੀਆਂ ਵਲੋਂ ਘਰ ’ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਰਛਪਾਲ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਘਰ ’ਤੇ ਸੋਮਵਾਰ ਰਾਤ ਕਰੀਬ ਅੱਧੀ ਰਾਤ ਦੇ ਸਮੇਂ ਮੋਟਰਸਾਈਕਲ ’ਤੇ ਸਵਾਰ ਕੁੱਝ ਨਕਾਬਪੋਸ਼ ਵਿਅਕਤੀ ਆਏ ਅਤੇ ਘਰ ’ਤੇ 8 ਦੇ ਕਰੀਬ ਫਾਇਰ ਕਰਕੇ ਫਰਾਰ ਹੋ ਗਏ। ਗੋਲੀਆਂ ਮੇਨ ਗੇਟ ’ਤੇ ਅਤੇ ਘਰ ਦੀਆਂ ਕੰਧਾਂ ’ਤੇ ਲੱਗੀਆਂ। ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਸਾਰਾ ਪਰਿਵਾਰ ਘਰ ਵਿਚ ਮੌਜੂਦ ਸੀ। ਘਟਨਾ ਤੋਂ ਬਾਅਦ ਪਰਿਵਾਰ ਤੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਪਰ ਗੋਲੀ ਚੱਲਣ ਦਾ ਮਕਸਦ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਮੌਕੇ ’ਤੇ ਥਾਣਾ ਮੱਤੇਵਾਲ ਦੇ ਐਸ.ਐਚ.ਓ ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੇੈ।
;
;
;
;
;
;
;
;