ਫਗਵਾੜਾ ਦੇ ਨੈਸ਼ਨਲ ਹਾਈਵੇ 'ਤੇ ਫਾਇਰਿੰਗ, ਆਈ-20 ਕਾਰ ਦੇ ਸ਼ੀਸ਼ੇ ਟੁੱਟੇ
ਫਗਵਾੜਾ, 2 ਅਪ੍ਰੈਲ (ਹਰਜੋਤ ਸਿੰਘ)- ਫਗਵਾੜਾ ਦੇ ਨੈਸ਼ਨਲ ਹਾਈਵੇ 'ਤੇ ਨੌਜਵਾਨਾਂ ਦੀ ਗੱਡੀ 'ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਗੱਡੀ ਦੀ ਤਾਕੀ ਵਿਚ ਗੋਲ਼ੀ ਵੱਜਣ ਨਾਲ ਆਈ-20 ਕਾਰ ਦੇ ਸ਼ੀਸ਼ੇ ਟੁੱਟੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਉਤੇ ਫਾਇਰਿੰਗ ਹੋਈ ਹੈ, ਉਸਨੇ ਸੀਆਈਏ ਸਟਾਫ ਫਗਵਾੜਾ ਦੇ 4 ਮੁਲਾਜ਼ਮ ਰਿਸ਼ਵਤ ਦੇ ਮਾਮਲੇ ਵਿਚ ਵਿਜਿਲੈਂਸ ਤੋਂ ਫੜਾਏ ਸਨ। ਉਸੇ ਮਾਮਲੇ ਵਿਚ ਫਾਇਰਿੰਗ ਹੋਈ ਦੱਸੀ ਜਾ ਰਹੀ ਹੈ।
;
;
;
;
;
;
;
;