ਆਈਪੀਐੱਲ 2026- ਪੰਜਾਬ ਨੇ ਚੇਨਈ ਨੂੰ ਦਿਲਚਸਪ ਮੁਕਾਬਲੇ 'ਚ ਹਰਾਇਆ
ਚੇਨਈ, 3 ਅਪ੍ਰੈਲ- ਆਈਪੀਐਲ ਦੇ 7ਵੇਂ ਮੈਚ ਵਿਚ, ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਹ ਪੀਬੀਕੇਐਸ ਦੀ ਲਗਾਤਾਰ ਦੂਜੀ ਜਿੱਤ ਹੈ ਅਤੇ ਸੀਐਸਕੇ ਦੀ ਲਗਾਤਾਰ ਦੂਜੀ ਹਾਰ ਹੈ। ਚੇਨਈ ਨੇ ਚੇਪਕ ਸਟੇਡੀਅਮ ਵਿਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਬਣਾਈਆਂ। ਪੰਜਾਬ ਨੇ ਸਿਰਫ 5 ਵਿਕਟਾਂ ਦੇ ਨੁਕਸਾਨ ਨਾਲ 18.4 ਓਵਰਾਂ ਵਿਚ ਇਹ ਟੀਚਾ ਪ੍ਰਾਪਤ ਕਰ ਲਿਆ।
ਪੀਬੀਕੇਐਸ ਲਈ ਕਪਤਾਨ ਸ਼੍ਰੇਅਸ ਅਈਅਰ ਨੇ ਅਰਧ ਸੈਂਕੜਾ ਲਗਾਇਆ। ਪ੍ਰਭਸਿਮਰਨ ਸਿੰਘ ਨੇ 43, ਪ੍ਰਿਯਾਂਸ਼ ਆਰੀਆ ਨੇ 39 ਅਤੇ ਕੂਪਰ ਕੌਨੋਲੀ ਨੇ 36 ਦੌੜਾਂ ਬਣਾਈਆਂ। ਵਿਜੇਕੁਮਾਰ ਵੈਸ਼ਾਖ ਨੇ 2 ਵਿਕਟਾਂ ਲਈਆਂ। ਸੀਐਸਕੇ ਲਈ ਆਯੂਸ਼ ਮਹਾਤਰੇ ਨੇ ਅਰਧ ਸੈਂਕੜਾ ਲਗਾਇਆ। ਸ਼ਿਵਮ ਦੂਬੇ ਨੇ 45 ਅਤੇ ਸਰਫਰਾਜ਼ ਖਾਨ ਨੇ 32 ਦੌੜਾਂ ਬਣਾਈਆਂ। ਮੈਟ ਹੈਨਰੀ ਅਤੇ ਅੰਸ਼ੁਲ ਕੰਬੋਜ ਨੇ 2-2 ਵਿਕਟਾਂ ਲਈਆਂ।
;
;
;
;
;
;
;
;