ਆਈਪੀਐਲ 2026- ਦਿੱਲੀ ਨੇ ਮੁੰਬਈ ਨੂੰ 6 ਵਿਕਟਾਂ ਨਾਲ ਹਰਾਇਆ
ਨਵੀਂ ਦਿੱਲੀ, 4 ਅਪ੍ਰੈਲ- ਆਈਪੀਐਲ ਦੇ 8ਵੇਂ ਮੈਚ ਵਿਚ, ਦਿੱਲੀ ਕੈਪੀਟਲਜ਼ ਨੇ 5 ਵਾਰ ਦੇ ਚੈਂਪੀਅਨ, ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾਇਆ। ਇਹ ਡੀਸੀ ਦੀ ਲਗਾਤਾਰ ਦੂਜੀ ਜਿੱਤ ਹੈ। ਸ਼ਨੀਵਾਰ ਨੂੰ, ਅਰੁਣ ਜੇਤਲੀ ਸਟੇਡੀਅਮ ਵਿਚ, ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਨੇ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ ਕੁੱਲ 162 ਦੌੜਾਂ ਬਣਾਈਆਂ। ਦਿੱਲੀ ਨੇ 18.1 ਓਵਰਾਂ ਵਿਚ 163 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ, ਜਿਸ ਵਿਚ ਉਸਨੇ 4 ਵਿਕਟਾਂ ਗੁਆ ਦਿੱਤੀਆਂ।
ਐਮਆਈ ਲਈ, ਸਟੈਂਡ-ਇਨ ਕਪਤਾਨ ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜਾ (51 ਦੌੜਾਂ) ਬਣਾਇਆ। ਉਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਨਮਨ ਧੀਰ ਨੇ 28 ਦੌੜਾਂ ਬਣਾਈਆਂ ਅਤੇ ਮਿਸ਼ੇਲ ਸੈਂਟਨਰ 18 ਦੌੜਾਂ ਬਣਾ ਕੇ ਨਾਬਾਦ ਰਹੇ। ਡੀਸੀ ਲਈ ਮੁਕੇਸ਼ ਕੁਮਾਰ ਨੇ 2 ਵਿਕਟਾਂ ਲਈਆਂ, ਜਦੋਂਕਿ ਅਕਸ਼ਰ ਪਟੇਲ, ਲੁੰਗੀ ਨਗਿੜੀ, ਵਿਪ੍ਰਜ ਨਿਗਮ ਅਤੇ ਟੀ. ਨਟਰਾਜਨ ਨੇ ਇਕ-ਇਕ ਵਿਕਟ ਲਈ।
ਮੁੰਬਈ ਇੰਡੀਅਨਜ਼ ਦਾ ਨਿਯਮਤ ਕਪਤਾਨ, ਹਾਰਦਿਕ ਪੰਡਯਾ, ਅੱਜ ਦੇ ਮੈਚ ਵਿਚ ਨਹੀਂ ਖੇਡ ਰਿਹਾ ਹੈ। ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਹਾਰਦਿਕ ਪੂਰੀ ਤਰ੍ਹਾਂ ਫਿੱਟ ਨਹੀਂ ਹੈ, ਇਸੇ ਕਰਕੇ ਉਹ ਅੱਜ ਟੀਮ ਦੀ ਅਗਵਾਈ ਕਰ ਰਿਹਾ ਹੈ।
;
;
;
;
;
;
;
;
;