ਪੁਲਿਸ ਤੇ ਬੀ. ਐਸ. ਐਫ. ਨੇ ਪਾਕਿਸਤਾਨੀ ਡਰੋਨ ਤੇ ਹੈਰੋਇਨ ਬਰਾਮਦ ਕੀਤੀ
ਖੇਮਕਰਨ, 6 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੁਲਿਸ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਤੇ ਬੀ. ਐਸ. ਐਫ. ਨੇ ਸਾਂਝੀ ਮੁਹਿੰਮ ਵਿਚ ਸਰਹੱਦੀ ਖੇਤਰ ਵਿਚੋਂ ਪਕਿਸਤਾਨ ਤਰਫ਼ੋਂ ਆਇਆ ਇਕ ਡਰੋਨ ਤੇ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਥਾਣਾ ਖੇਮਕਰਨ ਦੇ ਐਸ. ਐਚ. ਓ. ਇੰਸ. ਕੰਵਲਜੀਤ ਰਾਏ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੀ ਪਿੰਡ ਮਹਿੰਦੀਪੁਰ ਦੇ ਇਲਾਕੇ ਵਿਚ ਸੀਮਾ ਚੌਕੀ ਹਰਦੀਪ ਅਧੀਨ ਸਰਹੱਦ ਨਜ਼ਦੀਕ ਕੋਈ ਸ਼ੱਕੀ ਚੀਜ਼ ਡਿਗੀ ਪਈ ਹੈ। ਜਿਸ ’ਤੇ ਤੁਰੰਤ ਪੁਲਿਸ ਪਾਰਟੀ ਨੇ ਬੀ. ਐਸ. ਐਫ. ਦੀ 148 ਬਟਾਲੀਅਨ ਦੇ ਜਵਾਨਾਂ ਸਮੇਤ ਮੌਕੇ ’ਤੇ ਸਰਚ ਕੀਤੀ ਤਾਂ ਪਕਿਸਤਾਨ ਤਰਫੋਂ ਆ ਕੇ ਡਿੱਗਾ ਪਿਆ ਇਕ ਚੀਨੀ ਡਰੋਨ ਮਿਲਿਆ। ਜਦ ਉਸ ਦੀ ਜਾਂਚ ਕੀਤੀ ਤਾਂ ਡਰੋਨ ਨਾਲ ਬੰਨ੍ਹੇ ਹੋਏ ਪਲਾਸਟਿਕ ਦੇ ਲਿਫਾਫੇ ਵਿਚੋਂ ਕਰੀਬ 531 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ ਦੋ ਕਰੋੜ 65 ਲੱਖ ਬਣਦੀ ਹੈ। ਥਾਣਾ ਖੇਮਕਰਨ ਵਿਚ ਅਣਪਛਾਤੇ ਵਿਅਕਤੀਆ ਵਿਰੁੱਧ ਕੇਸ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ ਤੇ ਹੈਰੋਇਨ ਮੰਗਵਾਉਣ ਵਾਲੇ ਤਸਕਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।
;
;
;
;
;
;
;