JALANDHAR WEATHER

ਪੁਲਿਸ ਸਟੇਸ਼ਨ ’ਤੇ ਗ੍ਰਨੇਡ ਹਮਲੇ ਮਾਮਲੇ 'ਚ ਵਿਅਕਤੀ ਕੋਲੋਂ ਪੁੱਛਗਿਛ ਕਰਨ ਗਈ ਪੁਲਿਸ ਪਾਰਟੀ ’ਤੇ ਚੱਲੇ ਇੱਟਾਂ ਰੋੜੇ

ਅਜਨਾਲਾ, (ਅੰਮ੍ਰਿਤਸਰ), 7 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਦਿਨੀਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਥਾਣਾ ਭਿੰਡੀ ਸੈਦਾਂ ਵਿਖੇ ਰਾਤ ਸਮੇਂ ਹੋਏ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਜ਼ਮਾਨਤ ’ਤੇ ਆਏ ਇਕ ਵਿਅਕਤੀ ਕੋਲੋਂ ਪੁੱਛਗਿੱਛ ਕਰਨ ਗਈ ਪੁਲਿਸ ਪਾਰਟੀ ’ਤੇ ਕੁਝ ਵਿਅਕਤੀਆਂ ਵਲੋਂ ਇੱਟਾਂ ਰੋੜੇ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸਬ-ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮਨਜੀਤ ਸਿੰਘ ਕੋਲੋਂ ਪੁਛਗਿੱਛ ਕਰਨ ਲਈ ਉਨ੍ਹਾਂ ਦੇ ਘਰ ਗਈ ਤਾਂ ਮਨਜੀਤ ਸਿੰਘ ਪੁਲਿਸ ਦੇ ਹੱਥੀਂ ਪੈ ਗਿਆ ਤੇ ਉਸ ਦੇ ਭਰਾ ਅਤੇ ਚਾਚੇ ਦੇ ਮੁੰਡੇ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਦਾ ਘਿਰਾਓ ਕੀਤਾ ਗਿਆ ਅਤੇ ਕੁਝ ਵਿਅਕਤੀ ਕੋਠੇ ’ਤੇ ਚੜ੍ਹ ਕੇ ਪੁਲਿਸ ਪਾਰਟੀ ’ਤੇ ਇੱਟਾਂ ਰੋੜੇ ਚਲਾਉਣ ਲੱਗ ਪਏ I ਇਸ ਤੋਂ ਇਲਾਵਾ ਮਨਜੀਤ ਕੌਰ, ਰਾਜ ਕੌਰ ਤੇ ਹੋਰ ਵਿਅਕਤੀ ਮਨਜੀਤ ਸਿੰਘ ਨੂੰ ਧੱਕੇ ਨਾਲ ਪੁਲਿਸ ਕੋਲੋਂ ਛੁਡਵਾ ਕੇ ਭੱਜ ਗਏ I ਇਸ ਮਾਮਲੇ ਸੰਬੰਧੀ ਥਾਣਾ ਭਿੰਡੀ ਸੈਦਾਂ ਪੁਲਿਸ ਵਲੋਂ ਮਨਜੀਤ ਸਿੰਘ ਪੁੱਤਰ ਅਜੀਤ ਸਿੰਘ ਤੇ ਉਸ ਦੀ ਪਤਨੀ ਰਾਜ ਕੌਰ, ਜੁਗਰਾਜ ਸਿੰਘ ਉਰਫ਼ ਬਾਊ, ਰੇਸ਼ਮ ਸਿੰਘ, ਸਨੀ ਸਿੰਘ ਅਤੇ ਜਗੀਰ ਕੌਰ ਸਾਰੇ ਵਾਸੀ ਭਿੰਡੀ ਸੈਦਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ