ਕਰਿਆਨੇ ਵਾਲੇ ਨੇ ਪੈਸੇ ਦੇ ਲੈਣ ਦੇਣ ਕਰਕੇ ਸਾਡੇ ਮਾਰੀਆਂ ਗੋਲੀਆਂ - ਪੀੜਤ
ਜੰਡਿਆਲਾ ਗੁਰੂ (ਅੰਮ੍ਰਿਤਸਰ), 14 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ) - ਬੀਤੀ ਰਾਤ ਜੰਡਿਆਲਾ ਗੁਰੂ ਦੀ ਵੈਰੋਵਾਲ ਰੋਡ 'ਤੇ ਇੱਕ ਕਰਿਆਨਾ ਸਟੋਰ ਵਾਲੇ ਵਲੋਂ ਪੈਸੇ ਦੇ ਲੈਣ ਦੇਣ ਕਰਕੇ ਹੋਈ ਤਕਰਾਰ ਉਪਰੰਤ ਪਿਓ ਪੁੱਤ ਦੇ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਫੱਟੜ ਕਰ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਦੀ ਵੈਰੋਵਾਲ ਰੋਡ 'ਤੇ ਰਹਿੰਦੇ ਬਲਵਿੰਦਰ ਸਿੰਘ ਨੇ ਸਰਲੀ ਕਰਿਆਨਾ ਸਟੋਰ ਵੈਰੋਵਾਲ ਰੋਡ ਜੰਡਿਆਲਾ ਗੁਰ ਤੋਂ ਕਰਿਆਨੇ ਦਾ ਸਮਾਨ ਉਧਾਰ ਲਿਆ ਸੀ ਅਤੇ ਪੈਸੇ ਦਾ ਲੈਣ ਦੇਣ ਹੋਣ ਕਰਕੇ ਕਰਿਆਨਾ ਸਟੋਰ ਵਾਲਾ ਬਲਵਿੰਦਰ ਸਿੰਘ ਕੋਲ ਪੈਸੇ ਲੈਣ ਲਈ ਗਿਆ ਤਾਂ ਉਥੇ ਇਨ੍ਹ ਦੀ ਪੈਸੇ ਦੇ ਲੈਣ ਦੇਣ ਕਰਕੇ ਤਕਰਾਰ ਹੋ ਗਈ ਅਤੇ ਸਰਲੀ ਕਰਿਆਨਾ ਸਟੋਰ ਵਾਲੇ ਨੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਬਲਵਿੰਦਰ ਸਿੰਘ ਅਤੇ ਉਸਦੇ ਪੁੱਤਰ ਅਵਤਾਰ ਸਿੰਘ ਦੇ ਵੱਜੀਆਂ ਜਿਨ੍ਹਾਂ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਦਾਖ਼ਲ ਕਰਾਇਆ ਗਿਆ। ਉਪਰੰਤ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ।
ਹਸਪਤਾਲ ਵਿਖੇ ਜੇਰੇ ਇਲਾਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਗੁਰੂ ਘਰ ਦੀ ਸੇਵਾ ਕਰਦੇ ਹਨ ਅਤੇ ਗੁਰੂ ਘਰ ਦੀ ਇਮਾਰਤ ਬਣਾ ਰਹੇ ਹਨ ਅਤੇ ਉਨ੍ਹਾਂ ਵਲੋਂ ਸਰਲੀ ਕਰਿਆਨਾ ਸਟੋਰ ਵਾਲਿਆਂ ਦੀ ਕੁਝ ਰਕਮ ਦੇਣ ਵਾਲੀ ਰਹਿੰਦੀ ਸੀ ਅਤੇ ਉਨ੍ਹਾਂ ਨਾਲ 10 ਤਰੀਕ ਨੂੰ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਅਸੀਂ ਨਹੀਂ ਦੇ ਸਕੇ ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਜਲਦੀ ਹੀ ਤੁਹਾਡੇ ਪੈਸੇ ਦੇ ਦੇਵਾਂਗੇ ਪਰ ਕਰਿਆਨਾ ਸਟੋਰ ਵਾਲੇ ਕੁਝ ਆਦਮੀ ਨਾਲ ਲੈ ਕੇ ਆਏ ਅਤੇ ਉਹ ਸਾਡੇ ਘਰ ਦਾ ਸਮਾਨ ਚੁੱਕ ਕੇ ਲੈ ਕੇ ਜਾਣ ਲੱਗੇ ਤਾਂ ਅਸੀਂ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਨੇ ਸਾਡੇ ਤੇ ਫਾਇਰਿੰਗ ਕਰ ਦਿੱਤੀ।
;
;
;
;
;
;
;
;