ਯੂਕਰੇਨ ਸਰਹੱਦ 'ਤੇ ਫਸੇ ਪੰਜਾਬੀ ਨੌਜਵਾਨ ਦੇ ਪਰਿਵਾਰ ਵਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ
ਸੁਲਤਾਨਪੁਰ ਲੋਧੀ, 14 ਅਪ੍ਰੈਲ(ਥਿੰਦ) : ਰੂਸ-ਯੂਕਰੇਨ ਵਿਚਕਾਰ ਚੱਲ ਰਹੇ ਭਿਆਨਕ ਯੁੱਧ ਨੇ ਇਕ ਹੋਰ ਪਰਿਵਾਰ ਨੂੰ ਗੰਭੀਰ ਸੰਕਟ ਵਿਚ ਧੱਕ ਦਿੱਤਾ ਹੈ। ਪਟਿਆਲਾ ਦਾ ਹੋਣਹਾਰ 35 ਸਾਲਾ 2 ਭੈਣਾਂ ਦਾ ਸਹਾਰਾ ਨੌਜਵਾਨ ਗਗਨਦੀਪ ਸਿੰਘ, ਜੋ ਉੱਚੀ ਸਿੱਖਿਆ ਦੇ ਸੁਪਨੇ ਲੈ ਕੇ ਰੂਸ ਗਿਆ ਸੀ, ਪਰ ਅੱਜ ਜੰਗ ਦੇ ਮੈਦਾਨ ਵਿਚ ਮੌਤ ਦੇ ਸਾਏ ਹੇਠ ਫਰੰਟਲਾਇਨ 'ਤੇ ਜੰਗ ਲੜਨ ਲਈ ਮਜ਼ਬੂਰ ਹੈ। ਇਸ ਦੁਖਦਾਈ ਹਾਲਾਤ ਨੇ ਉਸ ਦੇ ਪਰਿਵਾਰ ਨੂੰ ਗਹਿਰੇ ਦੁੱਖ ਅਤੇ ਚਿੰਤਾ ਵਿਚ ਧੱਕ ਦਿੱਤਾ ਹੈ। ਇਸ ਬਾਰੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਅਪੀਲ ਕੀਤੀ ਗਈ ਹੈ।
ਪੀੜਤ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮੁਲਾਕਾਤ ਦੌਰਾਨ ਦੱਸਿਆ ਕਿ ਗਗਨਦੀਪ ਨੂੰ ਨੌਕਰੀ ਦਾ ਝਾਂਸਾ ਦੇ ਕੇ ਧੋਖੇ ਨਾਲ ਰੂਸ ਦੀ ਫ਼ੌਜ ਵਿਚ ਭਰਤੀ ਕਰਵਾ ਦਿੱਤਾ ਗਿਆ ਸੀ। ਗਨਦੀਪ ਦੀ ਭੈਣ ਲਖਵਿੰਦਰ ਕੌਰ ਨੇ ਦੱਸਿਆ ਕਿ ਗਗਨਦੀਪ ਐਮ.ਏ. ਕਰਨ ਤੋਂ ਬਾਅਦ ਜੂਨ 2025 ਵਿਚ ਉਚੇਰੀ ਸਿੱਖਿਆ ਲਈ ਸਟੱਡੀ ਵੀਜ਼ੇ ‘ਤੇ ਰੂਸ ਗਿਆ ਸੀ। ਸ਼ੁਰੂਆਤੀ ਕੁਝ ਮਹੀਨਿਆਂ ਤੱਕ ਉਹ ਪਰਿਵਾਰ ਨਾਲ ਲਗਾਤਾਰ ਸੰਪਰਕ ਵਿਚ ਰਿਹਾ, ਪਰ ਸਤੰਬਰ 2025 ਤੋਂ ਬਾਅਦ ਉਸ ਦਾ ਸੰਪਰਕ ਘੱਟ ਹੋ ਗਿਆ। ਬਾਅਦ ਵਿਚ ਮਿਲੇ ਸੰਦੇਸ਼ਾਂ ਰਾਹੀਂ ਪਤਾ ਲੱਗਾ ਕਿ ਉਸ ਨੂੰ ਉਸ ਦੇ ਹੀ ਸਾਥੀ ਨੇ ਗਾਰਡ ਦੀ ਨੌਕਰੀ ਦਾ ਝਾਂਸਾ ਦੇ ਕੇ ਰੂਸ ਦੀ ਫ਼ੌਜ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ।ਲਖਵਿੰਦਰ ਕੌਰ ਨੇ ਦੱਸਿਆ ਗਗਨਦੀਪ ਪਿਛਲੇ ਲਗਭਗ 7 ਮਹੀਨਿਆਂ ਤੋਂ ਯੂਕਰੇਨ ਯੁੱਧ ਵਿਚ ਫਰੰਟਲਾਈਨ ‘ਤੇ ਜੰਗ ਲੜਨ ਲਈ ਮਜ਼ਬੂਰ ਹੈ, ਜਦਕਿ ਉਸ ਨੂੰ ਜੰਗ ਦੀ ਕੋਈ ਸਿਖਲਾਈ ਨਹੀਂ ਸੀ।
;
;
;
;
;
;
;
;