JALANDHAR WEATHER

35 ਏਕੜ ਕਣਕ ਦੇ ਨਾੜ ਨੂੰ ਲੱਗੀ ਅੱਗ

ਲਹਿਰਾਗਾਗਾ (ਸੰਗਰੂਰ), 20 ਅਪ੍ਰੈਲ (ਅਸ਼ੋਕ ਗਰਗ) - ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿਸ ਨਾਲ ਕਿਸਾਨਾਂ ਦੀ ਸਿਰਦਰਦੀ ਵੱਧ ਗਈ ਹੈ। ਅੱਜ ਸਵੇਰੇ ਅੜਕਵਾਸ ਖਾਈ ਲਿੰਕ ਰੋਡ ਨੇੜੇ ਖੇਤਾਂ ਵਿਚ ਬਿਜਲੀ ਸਪਾਰਕਿੰਗ ਹੋਣ ਨਾਲ 35 ਏਕੜ ਤੋਂ ਵੱਧ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਕਿਸਾਨ ਆਗੂ ਮਨਜੀਤ ਸਿੰਘ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਖਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ ਸਵੇਰੇ ਕਿਸਾਨ ਧਰਮਿੰਦਰ ਸਿੰਘ ਅੜਕਵਾਸ ਦਾ 8 ਏਕੜ, ਕੁਲਦੀਪ ਸਿੰਘ ਦਾ 6 ਏਕੜ, ਗੋਰਾ ਸਿੰਘ ਦਾ 6 ਏਕੜ, ਜ਼ੋਰਾ ਸਿੰਘ ਦਾ 3 ਏਕੜ, ਹੈਪੀ ਸਿੰਘ ਦਾ 2 ਏਕੜ ਅਤੇ ਗੁਰਮੇਲ ਸਿੰਘ ਖਾਈ ਦੇ ਖੇਤ ਵਿਚ ਖੜਾ 10 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਕਿਸਾਨਾਂ ਨੇ ਪੂਰੀ ਜੱਦੋ ਜਾਹਿਦ ਨਾਲ ਅੱਗ ਉੱਪਰ ਕਾਬੂ ਪਾਉਣ ਦਾ ਯਤਨ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ