ਗਿਫਟ ਹਾਊਸ ਦੀ ਦੁਕਾਨ 'ਚ ਲੱਖਾਂ ਦੀ ਚੋਰੀ,ਕੈਮਰੇ 'ਚ ਕੈਦ ਹੋਈ ਤਸਵੀਰ
ਮਾਛੀਵਾੜਾ ਸਾਹਿਬ - 21 ਅਪੑੈਲ (ਮਨੋਜ ਕੁਮਾਰ)- ਸ਼ਹਿਰ ਦੇ ਮੇਨ ਬਾਜ਼ਾਰ ਵਿਚ ਇਕ ਗਿਫਟ ਸੈਂਟਰ 'ਤੇ ਬੀਤੀ ਰਾਤ ਚੋਰੀ ਦੀ ਘਟਨਾ ਸਾਹਮਣੇ ਆਈ ਹੈ । ਮਿਲੀ ਜਾਣਕਾਰੀ ਅਨੁਸਾਰ, ਮੰਗਲਵਾਰ ਦੀ ਸਵੇਰ ਗੋਲਡੀ ਗਿਫਟ ਹਾਊਸ ਵਿਚ ਚੋਰੀ ਹੋਣ ਦੀ ਸੂਚਨਾ ਮਿਲੀ । ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ । ਚੋਰ ਸਿੱਧਾ ਦੁਕਾਨ ਵਿਚ ਗਿਆ, ਸਾਰੀ ਨਕਦੀ ਆਪਣੇ ਬੈਗ ਵਿਚ ਪਾ ਲਈ ਅਤੇ ਉਸੇ ਤਰ੍ਹਾਂ ਬਾਹਰ ਨਿਕਲ ਗਿਆ। ਚੋਰ ਨੇ ਦੁਕਾਨ ਦੇ ਅੰਦਰ ਲਗਭਗ ਡੇਢ ਘੰਟਾ ਬਿਤਾਇਆ। ਦੁਕਾਨ ਦੇ ਮਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ ਇਕ ਦੋਸਤ ਤੋਂ ਭੁਗਤਾਨ ਆਇਆ ਸੀ, ਜਿਸ ਵਿਚ ਕੁੱਲ 5 ਲੱਖ ਰੁਪਏ ਸਨ। ਇਸ ਤੋਂ ਇਲਾਵਾ, ਆਲੇ-ਦੁਆਲੇ ਨਵੇਂ ਕਰੰਸੀ ਨੋਟਾਂ ਅਤੇ ਡਾਲਰਾਂ ਦੇ ਬੰਡਲ ਵੀ ਪਏ ਸਨ, ਜੋ ਸਾਰੇ ਚੋਰੀ ਕਰ ਲਏ ਗਏ । ਚੋਰ ਕੈਮਰੇ ਦਾ ਮੈਮਰੀ ਕਾਰਡ ਵੀ ਨਾਲ ਲੈ ਗਿਆ। ਇਸ ਘਟਨਾ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ । ਬੇਸ਼ਕ
ਬਾਜ਼ਾਰ ਵਿਚ ਚੌਕੀਦਾਰ ਦੀ ਡਿਊਟੀ ਵੀ ਹੁੰਦੀ ਹੈ ਪਰ ਬੇਖ਼ੌਫ਼ ਮਾਹੌਲ ਵਿਚ ਵਾਪਰੀ ਇਸ ਘਟਨਾ ਨੇ ਕਈ ਸਵਾਲ ਖੜੇ ਕੀਤੇ ਹਨ ਕਿ ਮੰਡੀ ਦਾ ਸੀਜ਼ਨ ਹੋਣ ਕਰਕੇ ਪੁਲਿਸ ਟੀਮ ਦੀ ਮੌਜੂਦਗੀ ਕਿੱਥੇ ਰਹੀ ? ਸਥਾਨਕ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਛਾਣਬੀਣ ਸ਼ੁਰੂ ਕਰ ਦਿੱਤੀ ਹੈ, ਪਰ ਚੋਰ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
;
;
;
;
;
;
;
;