ਫੈਕਟਰੀ ਵਿਖੇ ਲੜਕੀ ਨੇ ਕੀਤੀ ਖੁਦਕਸ਼ੀ
ਗੋਨਿਆਣਾ, (ਬਠਿੰਡਾ), 22 ਅਪ੍ਰੈਲ (ਲਛਮਣ ਦਾਸ ਗਰਗ)- ਜ਼ਿਲ੍ਹਾ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਜੀਦਾ ਦੀ ਇਕ ਫੈਕਟਰੀ ਦੇ ਅੰਦਰ ਬਣੇ ਕੁਆਰਟਰ ਵਿਚ ਇਕ ਨਾਬਾਲਿਗ ਲੜਕੀ ਨੇ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖ਼ੁਦਕਸ਼ੀ ਕਰ ਲਈ। ਮ੍ਰਿਤਕ ਲੜਕੀ ਅਮਨਦੀਪ ਕੌਰ ਪੁਤਰੀ ਗਰਮੀਤ ਸਿੰਘ ਵਾਸੀ ਬਿਲਾਸਪੁਰ ਮੋਗਾ ਦੀ ਰਹਿਣ ਵਾਲੀ ਹੈ। ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਰ ਵਿਖੇ ਭੇਜ ਦਿੱਤਾ ਹੈ। ਮ੍ਰਿਤਕ ਲੜਕੀ ਦੀ ਮਾਤਾ ਬਲਜੀਤ ਕੌਰ ਪਿਛਲੇ ਤਿੰਨ ਚਾਰ ਸਾਲਾਂ ਤੋਂ ਸੰਜੇ ਵਾਸੀ ਬਿਹਾਰ ਨਾਲ ਉਕਤ ਫੈਕਟਰੀ ਵਿਖੇ ਰਹਿ ਰਹੀ ਹੈ।
;
;
;
;
;
;
;
;