ਯੂ. ਕੇ. ਤੋਂ ਆਈ ਔਰਤ ਨੂੰ ਇਨਸਾਫ਼ ਨਾ ਮਿਲਣ 'ਤੇ ਥਾਣੇ ਦਾ ਘਿਰਾਉ
ਚੋਗਾਵਾਂ/ਅੰਮ੍ਰਿਤਸਰ, 24 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ) - ਯੂ.ਕੇ. ਤੋਂ ਆਈ ਔਰਤ ਨੂੰ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਇਨਸਾਫ਼ ਨਾ ਦੇਣ 'ਤੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਥਾਣਾ ਲੋਪੋਕੇ ਦਾ ਘਿਰਾਉ ਕਰਕੇ ਰੋਡ ਜਾਮ ਕੀਤਾ। ਇਸ ਮੌਕੇ ਬਲਜੀਤ ਕੌਰ ਯੂ.ਕੇ. ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਯੂ.ਕੇ. ਵਿਚ ਰਹਿ ਰਹੀ ਹੈ। ਉਸ ਦਾ 2 ਸਾਲ ਦਾ ਬੇਟਾ ਪਿਛਲੇ ਇਕ ਸਾਲ ਤੋਂ ਮੇਰੇ ਸਹੁਰੇ ਪਰਿਵਾਰ ਪਿੰਡ ਕਮਾਸਕੇ ਰਹਿ ਰਿਹਾ ਹੈ। ਮੇਰਾ ਪਤੀ ਨਾਲ ਯੂ.ਕੇ. ਵਿਚ ਕੋਰਟ ਕੇਸ ਵੀ ਚੱਲ ਰਿਹਾ ਹੈ। ਮੈਂ ਯੂ.ਕੇ. ਦੀ ਫੈਮਿਲੀ ਕੋਰਟ ਵਿਚੋਂ ਆਪਣੇ 2 ਸਾਲ ਦੇ ਪੁੱਤਰ ਨੂੰ ਇੰਡੀਆ ਤੋਂ ਯੂ.ਕੇ. ਲੈ ਜਾਣ ਲਈ ਆਰਡਰ ਲੈ ਕੇ ਆਈ ਹਾਂ। ਮੈਂ ਵਾਪਸ ਵਿਦੇਸ਼ ਵੀ ਜਾਣਾ ਹੈ।ਪਰ ਮੇਰੇ ਸਹੁਰੇ ਪਰਿਵਾਰ ਵਲੋਂ ਮੇਰੇ ਪੁੱਤਰ ਨੂੰ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕੋਰਟ ਦੇ ਆਰਡਰਾਂ ਦੀ ਨਿਖੇਧੀ ਕੀਤੀ।
ਇਸ ਸੰਬੰਧੀ ਮੈਂ ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਨੂੰ ਲਿਖਤੀ ਦਰਖ਼ਾਸਤ ਵੀ ਦਿੱਤੀ। ਪਰ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਜਿਸ ਦੇ ਵਿਰੋਧ ਵਿਚ ਥਾਣਾ ਲੋਪੋਕੇ ਦਾ ਘਿਰਾਉ ਕੀਤਾ ਗਿਆ। ਇਸ ਮੌਕੇ ਜਥੇਬੰਦੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਔਰਤ ਨੂੰ ਇਨਸਾਫ਼ ਨਾ ਦਵਾਇਆ ਤਾਂ ਥਾਣਾ ਲੋਪੋਕੇ ਦਾ ਘਿਰਾਉ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਥਾਣਾ ਲੋਪੋਕੇ ਦੇ ਮੁਖੀ ਦਲਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਦੂਜੀ ਧਿਰਾਂ ਨੂੰ ਕੱਲ੍ਹ ਥਾਣੇ ਬੁਲਾਇਆ ਗਿਆ। ਇਸ ਵਿਸ਼ਵਾਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
;
;
;
;
;
;
;
;