JALANDHAR WEATHER

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਨਾਲ-ਨਾਲ ਦਿੱਲੀ ਲਈ ਚੰਗਾ ਕੰਮ ਕਰੇਗੀ ਸਵਾਤੀ ਮਾਲੀਵਾਲ - ਵੀਰੇਂਦਰ ਸਚਦੇਵਾ

ਨਵੀਂ ਦਿੱਲੀ, 28 ਅਪ੍ਰੈਲ - ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਆਬਕਾਰੀ ਨੀਤੀ ਮਾਮਲੇ ਦੀ ਸੁਣਵਾਈ ਲਈ ਨਿੱਜੀ ਤੌਰ 'ਤੇ ਜਾਂ ਵਕੀਲ ਰਾਹੀਂ ਪੇਸ਼ ਹੋਣ ਤੋਂ ਇਨਕਾਰ ਕਰਨ 'ਤੇ, ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ, ".. ਦਿੱਲੀ ਹਾਈ ਕੋਰਟ ਨੂੰ ਉਨ੍ਹਾਂ ਨੂੰ ਅਦਾਲਤ ਵਿਚ ਲਿਆਉਣ ਅਤੇ ਜੇਕਰ ਉਹ ਇਨਕਾਰ ਕਰਦੇ ਹਨ ਤਾਂ ਕਾਰਵਾਈ ਕਰਨ ਦੇ ਕਈ ਅਧਿਕਾਰ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਸ਼ਰਾਬ ਨੀਤੀ ਮਾਮਲੇ ਵਿਚ ਕੇਜਰੀਵਾਲ ਦੀ ਕਿਸਮਤ ਸੀਲ ਹੋ ਗਈ ਹੈ। ਉਹ ਹੁਣ ਜੱਜ ਅਤੇ ਉਨ੍ਹਾਂ ਦੇ ਹੰਕਾਰ ਬਾਰੇ ਗੱਲ ਕਰਨਾ ਚਾਹੁੰਦੇ ਹਨ। ਰਾਜਘਾਟ ਯਾਦਗਾਰ 'ਤੇ ਸੱਤਿਆਗ੍ਰਹਿ ਦੇ ਨਾਮ 'ਤੇ ਉਨ੍ਹਾਂ ਨੇ ਜੋ ਡਰਾਮਾ ਕੀਤਾ, ਉਹ "ਦਿੱਲੀ ਅਤੇ ਪੰਜਾਬ" ਦੇ ਲੋਕਾਂ ਲਈ ਨਵਾਂ ਨਹੀਂ ਹੈ।ਸਵਾਤੀ ਮਾਲੀਵਾਲ ਦੇ ਭਾਜਪਾ ਵਿਚ ਸ਼ਾਮਿਲ ਹੋਣ 'ਤੇ, ਉਨ੍ਹਾਂ ਕਿਹਾ, "ਉਹ ਭਾਜਪਾ ਪਰਿਵਾਰ ਦਾ ਹਿੱਸਾ ਹੈ... ਦਿੱਲੀ ਮਹਿਲਾ ਕਮਿਸ਼ਨ ਲਈ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ, ਨਾਲ ਹੀ ਉਹ ਖੱਟੇ ਤਜਰਬੇ ਵੀ ਜਿਨ੍ਹਾਂ ਕਾਰਨ ਉਨ੍ਹਾਂ ਨੂੰ 'ਆਪ' ਛੱਡਣ ਲਈ ਮਜਬੂਰ ਹੋਣਾ ਪਿਆ... ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਉਹ ਜ਼ਰੂਰ ਦੇਸ਼ ਦੇ ਨਾਲ-ਨਾਲ ਦਿੱਲੀ ਲਈ ਚੰਗਾ ਕੰਮ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ