ਬੰਗਾਲ ਚੋਣਾਂ- ਦੂਜੇ ਪੜਾਅ ਵਿਚ ਸ਼ਾਮ 5 ਵਜੇ ਤੱਕ 90 ਪ੍ਰਤੀਸ਼ਤ ਪੋਲਿੰਗ
ਨਵੀਂ ਦਿੱਲੀ, 29 ਅਪ੍ਰੈਲ (ਏਐਨਆਈ): ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ ਸ਼ਾਮ 5 ਵਜੇ ਤੱਕ 89.99% ਪ੍ਰਤੀਸ਼ਤ ਵੋਟਿੰਗ ਹੋਈ ਹੈ। ਪੂਰਬਾ ਬਰਧਮਾਨ ਜ਼ਿਲ੍ਹਾ 92.46% ਦੀ ਭਾਰੀ ਵੋਟਿੰਗ ਨਾਲ ਲੀਡ ਬਰਕਰਾਰ ਰੱਖਦਾ ਰਿਹਾ, ਇਸ ਤੋਂ ਬਾਅਦ ਹੁਗਲੀ (90.34%), ਨਾਦੀਆ (90.28%), ਹਾਵੜਾ (89.44%) ਅਤੇ ਉੱਤਰੀ 24 ਪਰਗਨਾ ਹਨ। ਦੱਖਣੀ 24 ਪਰਗਨਾ ਵਿਚ ਕ੍ਰਮਵਾਰ 89.74% ਅਤੇ 89.57% ਵੋਟਿੰਗ ਹੋਈ। ਰਾਜਨੀਤਿਕ ਪਾਰਟੀਆਂ ਉੱਚ ਵੋਟਿੰਗ ਨੂੰ ਆਪਣੇ ਪੱਖ ਵਿਚ ਸਮਝ ਰਹੀਆਂ ਹਨ। ਪਹਿਲੇ ਪੜਾਅ ਵਿਚ 91.78 ਪ੍ਰਤੀਸ਼ਤ ਦੀ ਰਿਕਾਰਡ ਵੋਟਿੰਗ ਹੋਈ। ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਉਹ ਪਹਿਲੇ ਪੜਾਅ ਵਿਚ ਹੋਈਆਂ 152 ਸੀਟਾਂ ਵਿਚੋਂ ਘੱਟੋ-ਘੱਟ 100 ਸੀਟਾਂ ਜਿੱਤੇਗੀ, ਜਦੋਂ ਕਿ ਭਾਜਪਾ ਨੇ ਕਿਹਾ ਕਿ ਉਸਨੂੰ ਪਹਿਲੇ ਪੜਾਅ ਵਿਚ 110 ਸੀਟਾਂ ਜਿੱਤਣ ਦਾ ਭਰੋਸਾ ਹੈ।
ਪਹਿਲੇ ਪੜਾਅ ਦੀ ਵੋਟਿੰਗ 23 ਅਪ੍ਰੈਲ ਨੂੰ ਹੋਈ ਸੀ। ਪੱਛਮੀ ਬੰਗਾਲ ਵਿਚ ਮੁੱਖ ਲੜਾਈ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਕਾਰ ਦੇਖੀ ਜਾ ਰਹੀ ਹੈ। ਦੂਜੇ ਪੜਾਅ ਦੀ ਵੋਟਿੰਗ ਨੂੰ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਲਈ 'ਲਿਟਸਮਸ ਟੈਸਟ' ਵਜੋਂ ਵਿਆਪਕ ਤੌਰ 'ਤੇ ਦੇਖਿਆ ਜਾ ਰਿਹਾ ਹੈ, ਕਿਉਂਕਿ ਵੋਟਿੰਗ ਦੱਖਣੀ ਬੰਗਾਲ ਅਤੇ ਕੋਲਕਾਤਾ ਵਿਚ ਪਾਰਟੀ ਦੇ ਰਵਾਇਤੀ ਕਿਲ੍ਹਿਆਂ ਵਿਚ ਪਹੁੰਚ ਗਈ ਹੈ।
;
;
;
;
;
;
;
;