ਮੋਟਰਸਾਈਕਲ ਨੂੰ ਟਰੱਕ ਨੇ ਮਾਰੀ ਟੱਕਰ, ਵਿਅਕਤੀ ਦੀ ਮੌਤ
ਸਰਦੂਲਗੜ੍ਹ, (ਬਠਿੰਡਾ), 30 ਅਪ੍ਰੈਲ (ਜੀ.ਐਮ.ਅਰੋੜਾ)- ਅੱਜ ਸਥਾਨਕ ਸ਼ਹਿਰ ਤੋਂ ਤਿੰਨ ਕਿਲੋਮੀਟਰ ਦੇ ਕਰੀਬ ਸਿਰਸਾ ਰੋਡ ਤੋਂ ਝੰਡਾ ਕਲਾਂ ਨੂੰ ਮੁੜਨ ਵਾਲੀ ਸੜਕ ’ਤੇ ਇਕ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਨਾਮੀ ਵਿਅਕਤੀ ਸਰਦੂਲਗੜ੍ਹ ਵਾਲੇ ਪਾਸਿਓਂ ਗਿਆ ਸੀ, ਜਿਸ ਦੇ ਮਗਰ ਬੈਠੇ ਇਕ ਵਿਅਕਤੀ ਨੂੰ ਮੋਟਰਸਾਈਕਲ ਸਵਾਰ ਝੰਡਾ ਕਲਾਂ ਗੇਟ ਦੇ ਕੋਲ ਉਤਾਰ ਰਿਹਾ ਸੀ, ਜਿਸ ਦੌਰਾਨ ਪਿਛੋਂ ਆ ਰਹੇ ਟਰੱਕ (ਟਰਾਲਾ) ਨੰਬਰ ਆਰ. ਜੇ. 19 ਜੀ. ਸੀ. 1830 ਮੋਟਰਸਾਈਕਲ ਸਵਾਰ ’ਤੇ ਚੜ੍ਹ ਗਿਆ, ਜਿਸ ਕਾਰਨ ਵਿਨੋਦ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਜਾਂਚ ਵਿਚ ਜੁਟ ਗਈ ਹੈ।
;
;
;
;
;
;
;
;