JALANDHAR WEATHER

ਪੱਛਮੀ ਉੱਤਰ ਪ੍ਰਦੇਸ਼ ਵਿਚ ਮੌਸਮ ਬਦਲਿਆ , ਮੇਰਠ ਸਮੇਤ ਕਈ ਜ਼ਿਲ੍ਹਿਆਂ ਵਿਚ ਮੀਂਹ ਪਿਆ

ਲਖਨਊ, 30 ਅਪ੍ਰੈਲ - ਪੱਛਮੀ ਉੱਤਰ ਪ੍ਰਦੇਸ਼ ਵਿਚ ਮੌਸਮ ਅਚਾਨਕ ਬਦਲ ਗਿਆ, ਅਤੇ ਕਈ ਜ਼ਿਲ੍ਹਿਆਂ ਵਿਚ ਮੀਂਹ ਪੈਣ ਨਾਲ ਭਿਆਨਕ ਗਰਮੀ ਅਤੇ ਨਮੀ ਤੋਂ ਰਾਹਤ ਮਿਲੀ। ਸਵੇਰ ਤੋਂ ਹੀ ਤੇਜ਼ ਧੁੱਪ ਅਤੇ ਨਮੀ ਵਾਲੇ ਮੌਸਮ ਤੋਂ ਲੋਕ ਪਰੇਸ਼ਾਨ ਸਨ, ਪਰ ਦੁਪਹਿਰ ਵੇਲੇ ਬੱਦਲ ਛਾਏ ਰਹੇ ਅਤੇ ਕਈ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਸ਼ੁਰੂ ਹੋ ਗਈ। ਜਿੱਥੇ ਮੀਂਹ ਨੇ ਮੇਰਠ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿਚ ਸੁਹਾਵਣਾ ਮੌਸਮ ਲਿਆਂਦਾ, ਉੱਥੇ ਹੀ ਬਾਗਪਤ ਵਿਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ। ਮੀਂਹ ਸ਼ੁਰੂ ਹੁੰਦੇ ਹੀ ਮੌਸਮ ਸੁਹਾਵਨਾ ਹੋ ਗਿਆ ਅਤੇ ਲੋਕਾਂ ਦੇ ਚਿਹਰਿਆਂ 'ਤੇ ਰਾਹਤ ਦਿਖਾਈ ਦਿੱਤੀ। ਮੀਂਹ ਤੋਂ ਬਾਅਦ ਬੱਦਲਵਾਈ ਵਾਲੇ ਅਸਮਾਨ ਕਾਰਨ ਤਾਪਮਾਨ ਵਿਚ ਵੀ ਗਿਰਾਵਟ ਆਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ