13 ਦਿਨਾਂ ਲਈ ਬੰਦ ਰਹੇਗਾ ਚੰਡੀਗੜ੍ਹ ਹਵਾਈ ਅੱਡਾ

ਚੰਡੀਗੜ੍ਹ, 26 ਸਤੰਬਰ- ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ, ਚੰਡੀਗੜ੍ਹ ਤੋਂ 26 ਅਕਤੂਬਰ ਤੋਂ 7 ਨਵੰਬਰ ਤੱਕ ਕੋਈ ਉਡਾਣ ਨਹੀਂ ਭਰੀ ਜਾਵੇਗੀ। ਜਾਣਕਾਰੀ ਅਨੁਸਾਰ ਹਵਾਈ ਅੱਡੇ ਨੂੰ 13 ਦਿਨਾਂ ਲਈ ਰਨਵੇਅ ਦੀ ਮੁਰੰਮਤ ਤੇ ਨਵੀਨੀਕਰਨ ਕਾਰਨ ਜਨਤਕ ਉਡਾਣਾਂ ਲਈ ਬੰਦ ਕੀਤਾ ਜਾਵੇਗਾ। ਦੱਸ ਦੇਈਏ ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਰੋਜ਼ਾਨਾ 50 ਦੇ ਕਰੀਬ ਉਡਾਣਾਂ ਆਉਂਦੀਆਂ ਤੇ ਜਾਂਦੀਆਂ ਹਨ, ਜਿਸ ਵਿਚ ਹਜ਼ਾਰਾਂ ਦੀ ਯਾਤਰੀ ਸਫ਼ਰ ਕਰਦੇ ਹਨ।