JALANDHAR WEATHER

ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪੈਰੋਲ ’ਤੇ ਆਇਆ ਸੀ ਬਾਹਰ

ਛੇਹਰਟਾ, (ਅੰਮ੍ਰਿਤਸਰ), 26 ਸਤੰਬਰ- ਛੇਹਰਟਾ ਚੌਂਕ ਦੇ ਵਿਚ 2012 ਵਿਚ ਵਾਪਰੇ ਏ.ਐਸ.ਆਈ. ਰਵਿੰਦਰ ਪਾਲ ਸਿੰਘ ਕਤਲਕਾਂਡ ਦੇ ਮਾਮਲੇ ਦੇ ਵਿਚ ਜੇਲ੍ਹ ਦੇ ਅੰਦਰ ਸਜ਼ਾ ਭੁਗਤ ਰਹੇ ਤੇ ਫਿਲਹਾਲ 14 ਦਿਨ ਦੀ ਪੈਰੋਲ ’ਤੇ ਬਾਹਰ ਆਏ ਧਰਮਜੀਤ ਸਿੰਘ ਧਰਮਾਂ ਦਾ ਉਸ ਦੇ ਘਰ ਦੇ ਬਾਹਰ ਦੋ ਅਣ-ਪਛਾਤੇ ਨੌਜਵਾਨਾਂ ਨੇ ਤਾਬੜ ਤੋੜ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।


ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ 12 ਵਜੇ ਧਰਮਜੀਤ ਸਿੰਘ ਧਰਮਾ ਜਦ ਆਪਣੇ ਘਰ ਦੇ ਬਾਹਰ ਵਾਪਸ ਆ ਕੇ ਆਪਣੀ ਗੱਡੀ ਪਾਰਕ ਕਰ ਰਿਹਾ ਸੀ ਤਾਂ ਉਸ ਦੇ ਮਗਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਦੇ ਵਿਚੋਂ ਦੋ ਨੌਜਵਾਨਾਂ ਨੇ ਉਸ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਮੌਕੇ ’ਤੇ ਮੌਜੂਦ ਧਰਮਪਾਲ ਸਿੰਘ ਧਰਮਾਂ ਦੀ ਪਤਨੀ ਨੇ ਦੱਸਿਆ ਕਿ ਉਕਤ ਦੋਹਾਂ ਨੌਜਵਾਨਾਂ ਦੇ ਕੋਲ ਪਿਸਟਲ ਸਨ, ਜਿਨ੍ਹਾਂ ਨੇ ਅੰਨੇਵਾਹ ਧਰਮਜੀਤ ਸਿੰਘ ਧਰਮਾਂ ’ਤੇ ਗੋਲੀਆਂ ਚਲਾਈਆਂ। ਗੋਲੀਆਂ ਲੱਗਣ ਦੇ ਬਾਵਜੂਦ ਵੀ ਧਰਮਜੀਤ ਧਰਮਾ ਨੇ ਆਪਣੀ ਗੱਡੀ ਨੂੰ ਪੂਰੀ ਰਫ਼ਤਾਰ ਦੇ ਨਾਲ ਬੈਕ ਗੇਅਰ ਦੇ ਵਿਚ ਭਜਾਇਆ ਪਰ ਜ਼ਿਆਦਾ ਗੋਲੀਆਂ ਲੱਗਣ ਕਰਨ ਉਹ ਗੱਡੀ ਦੇ ਵਿੱਚ ਹੀ ਡਿੱਗ ਪਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਜ਼ਿਕਰਯੋਗ ਹੈ ਕਿ ਧਰਮਪਾਲ ਸਿੰਘ ਧਰਮਾ ਏ.ਐਸ.ਆਈ. ਰਵਿੰਦਰ ਪਾਲ ਕਤਲ ਕਾਂਡ ਦੇ ਮਾਮਲੇ ਦੇ ਵਿਚ ਮੁੱਖ ਮੁਲਜ਼ਮ ਰਣਜੀਤ ਸਿੰਘ ਰਾਣਾ ਦੇ ਨਾਲ ਉਮਰ ਕੈਦ ਕੱਟ ਰਿਹਾ ਹੈ। ਫਿਲਹਾਲ ਉਹ 14 ਦਿਨ ਦੀ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ, ਜਿਸ ਦੌਰਾਨ ਉਸ ਦਾ ਕਤਲ ਹੋ ਗਿਆ। ਧਰਮਜੀਤ ਸਿੰਘ ਧਰਮਾਂ ਦੀ ਪਤਨੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੇ ਪਤੀ ਨੇ ਉਸਨੂੰ ਦੱਸਿਆ ਸੀ ਕਿ ਜੇਲ੍ਹ ਦੇ ਅੰਦਰ ਉਸ ਦੀ ਜੇਲ ਵਿਚ ਜੱਗੂ ਭਗਵਾਨਪੁਰੀਆ ਦੇ ਸਾਥੀਆਂ ਦੇ ਨਾਲ ਲੜਾਈ ਹੋਈ ਹੈ ਅਤੇ ਉਸ ਦੀ ਜਾਨ ਨੂੰ ਖਤਰਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਵਲੋਂ ਹੀ ਉਸ ਦਾ ਕਤਲ ਕੀਤਾ ਗਿਆ।
ਇਸ ਮਾਮਲੇ ਦੇ ਵਿਚ ਜਦ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਏ.ਸੀ.ਪੀ. ਸ਼ਿਵਦਰਸ਼ਨ ਸਿੰਘ ਸੰਧੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਅਨੁਸਾਰ ਤਿੰਨ ਹਮਲਾਵਰ ਦਿਖਾਈ ਦੇ ਰਹੇ ਹਨ ਜਿਨ੍ਹਾਂ ਵਿਚੋਂ ਦੋ ਹਮਲਾਵਰਾਂ ਨੇ ਧਰਮਜੀਤ ਧਰਮਾਂ ’ਤੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਫਿਲਹਾਲ ਪੁਲਿਸ ਵਲੋਂ ਵੱਖ-ਵੱਖ ਜਾਂਚ ਟੀਮਾਂ ਬਣਾ ਕੇ ਉਕਤ ਹਮਲਾਵਰਾਂ ਦੀ ਗ੍ਰਿਫ਼ਤਾਰੀ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਪੂਰੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਘਾਲੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ