ਮੁੜ ਸ਼ੁਰੂ ਹੋਈ ਪੰਜਾਬ ਵਿਧਾਨ ਸਭਾ ਦੀ ਕਾਰਵਾਈ

ਚੰਡੀਗੜ੍ਹ, 26 ਸਤੰਬਰ- ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਕਾਰਵਾਈ ਸ਼ੁਰੂ ਹੁੰਦਿਆਂ ਹੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹੜ੍ਹਾਂ ਦੇ ਮੁੱਦੇ ’ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਸਾਰੇ ਵਿਰੋਧੀ ਦਲ ਇਸ ਚਰਚਾ ਵਿਚ ਹਿੱਸਾ ਲੈਣ।
ਇਸ ਦੌਰਾਨ ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਚਰਚਾ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ ਇਹ ਇਕ ਬਹੁਤ ਵੱਡੀ ਤ੍ਰਾਸਦੀ ਹੈ। ਕਿਸੇ ਨੇ ਵੀ ਆਪਣੇ ਜੀਵਨ ਕਾਲ ਵਿਚ ਅਜਿਹੀ ਸਥਿਤੀ ਨਹੀਂ ਦੇਖੀ। ਇਹ ਹੜ੍ਹ 1988 ਦੇ ਹੜ੍ਹ ਤੋਂ ਵੀ ਵੱਡਾ ਸੀ। ਉਸ ਸਮੇਂ 1.12 ਮਿਲੀਅਨ ਕਿਊਸਿਕ ਪਾਣੀ ਆਇਆ ਸੀ, ਪਰ ਇਸ ਵਾਰ 1.411 ਮਿਲੀਅਨ ਕਿਊਸਿਕ ਪਾਣੀ ਆਇਆ। ਇਹ 20% ਜ਼ਿਆਦਾ ਪਾਣੀ ਸੀ।
ਉਨ੍ਹਾਂ ਅੱਗੇ ਕਿਹਾ ਕਿ ਹੜ੍ਹਾਂ ਵਿਚ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪਾਕਿਸਤਾਨ ਦਾ ਪਾਣੀ ਦਰਿਆਵਾਂ ਅਤੇ ਨਹਿਰਾਂ ਰਾਹੀਂ ਪੰਜਾਬ ਦੇ ਦਰਿਆਵਾਂ ਵਿਚ ਵਹਿ ਰਿਹਾ ਸੀ, ਜਿਸ ਕਾਰਨ ਪੰਜਾਬ ਵਿਚ ਤਬਾਹੀ ਮਚੀ। ਦਸ ਮਿਲੀਅਨ ਘਣ ਫੁੱਟ ਪਾਣੀ ਦਰਿਆਵਾਂ ਵਿਚੋਂ ਲੰਘਿਆ। ਮੌਸਮ ਵਿਭਾਗ ਦੀਆਂ ਸਾਰੀਆਂ ਭਵਿੱਖਬਾਣੀਆਂ ਗਲਤ ਸਾਬਤ ਹੋਈਆਂ।