JALANDHAR WEATHER

ਕਤਲ ਕਰਕੇ ਫਰਾਰ ਹੋਇਆ ਦੋਸ਼ੀ ਕੀਤਾ ਗ੍ਰਿਫਤਾਰ

ਅਟਾਰੀ, (ਅੰਮ੍ਰਿਤਸਰ), 26 ਸਤੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਦੀ ਅਗਵਾਈ ਵਿਚ ਥਾਣਾ ਘਰਿੰਡਾ ਪੁਲਿਸ ਵਲੋਂ ਸਫਲਤਾ ਹਾਸਿਲ ਕਰਦਿਆਂ ਭੈਰੋ ਪ੍ਰਸਾਦ ਕਤਲ ਮਾਮਲੇ ਵਿਚ ਫਰਾਰ ਦੋਸ਼ੀ ਰਕੇਸ਼ ਕੁਮਾਰ ਨੂੰ ਕੁਝ ਹੀ ਘੰਟਿਆਂ ਵਿਚ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਲਖਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਵਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਥਾਣਾ ਘਰਿੰਡਾ ਪੁਲਿਸ ਨੂੰ ਬਬਲੂ ਪੁੱਤਰ ਭੈਰੋ ਪ੍ਰਸਾਦ ਵਾਸੀ ਪਿੰਡ ਬਿਲਬਰੀ ਜ਼ਿਲ੍ਹਾ ਬਹਿਰਾਈ ਯੂ.ਪੀ. ਨੇ ਸੂਚਨਾ ਦਿੱਤੀ ਕਿ ਉਸਦੇ ਪਿਤਾ ਭੈਰੋ ਪ੍ਰਸਾਦ ਦਾ ਉਸਦੇ ਗੁਆਂਢੀ ਰਕੇਸ਼ ਕੁਮਾਰ ਪੁੱਤਰ ਅਸਰੂ ਵਾਸੀ ਪਿੰਡ ਅਸਵਾ ਮੁਹੰਮਦਪੁਰ ਯੂ.ਪੀ. ਹਾਲ ਵਾਸੀ ਚੀਚਾ ਥਾਣਾ ਘਰਿੰਡਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਦੌਰਾਨ ਰਕੇਸ਼ ਕੁਮਾਰ ਵਲੋਂ ਕਹੀ ਦੇ ਵਾਰ ਕਰਕੇ ਉਸਦੇ ਪਿਤਾ ਭੈਰੋ ਪ੍ਰਸਾਦ ਨੂੰ ਕਤਲ ਕਰ ਦਿੱਤਾ ਅਤੇ ਉਸਦੇ ਭਰਾ ਰਾਜ ਕੁਮਾਰ ਉਰਫ ਛੋਟੂ ਨੂੰ ਜ਼ਖਮੀ ਕਰ ਦਿੱਤਾ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਪੁਲਿਸ ਵਲੋਂ ਦੋਸ਼ੀ ਰਕੇਸ਼ ਕੁਮਾਰ ਨੂੰ ਕੁਝ ਹੀ ਘੰਟਿਆਂ ਵਿਚ ਗ੍ਰਿਫਤਾਰ ਕਰ ਲਿਆ ਗਿਆ। ਉਕਤ ਘਟਨਾ ਸਬੰਧੀ ਥਾਣਾ ਘਰਿੰਡਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ