ਛੁੱਟੀ ’ਤੇ ਭੇਜੇ ਗਏ ਐਸ.ਐਸ.ਪੀ.ਪਟਿਆਲਾ ਵਰੁਣ ਸ਼ਰਮਾ
ਪਟਿਆਲਾ, 10 ਦਸੰਬਰ- ਪਟਿਆਲਾ ਪੁਲਿਸ ਦੇ ਵਾਇਰਲ ਆਡੀਓ ਲੀਕ ਹੋਣ 'ਤੇ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਪਹਿਲਾਂ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੂੰ ਇਕ ਹਫ਼ਤੇ ਲਈ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਕੱਲ੍ਹ ਸ਼ਾਮ ਰਾਜ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਸੀ ਕਿ ਵਰੁਣ ਸ਼ਰਮਾ ਨੇ ਕੁਝ ਪਰਿਵਾਰਕ ਕੰਮ ਕਾਰਨ ਇਕ ਹਫ਼ਤੇ ਦੀ ਛੁੱਟੀ ਮੰਗੀ ਸੀ ਅਤੇ ਉਨ੍ਹਾਂ ਨੇ ਇਸ ਨੂੰ ਮਨਜ਼ੂਰ ਕਰ ਲਿਆ ਹੈ।
ਐਸ.ਐਸ.ਪੀ. ਸੰਗਰੂਰ ਸਰਤਾਜ ਚਾਹਲ ਉਨ੍ਹਾਂ ਦੀ ਥਾਂ ਪਟਿਆਲਾ ਦੇ ਕੰਮ ਦੀ ਨਿਗਰਾਨੀ ਕਰਨਗੇ।
;
;
;
;
;
;
;
;