ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਮਨ
ਅੰਮ੍ਰਿਤਸਰ, 20 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖ ਇਤਿਹਾਸ ਦੀਆਂ ਅਮਰ ਸ਼ਹਾਦਤਾਂ ਨੂੰ ਨਮਨ ਕਰਦਿਆਂ, ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਅੱਜ ਅੰਮ੍ਰਿਤਸਰ ਤੋਂ ਫਤਿਹਗੜ੍ਹ ਸਾਹਿਬ ਲਈ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ ਅੱਜ ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ ਵਲੋਂ ਕੀਤੀ ਗਈ। ਇਸ ਇਤਿਹਾਸਕ ਅਤੇ ਭਾਵੁਕ ਮੌਕੇ ’ਤੇ ਅਕਸ਼ੈ ਸ਼ਰਮਾ ਨੇ ਝੰਡੀ ਵਿਖਾ ਕੇ ਪਹਿਲੇ ਜਥੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਵੱਲ ਰਵਾਨਾ ਕੀਤਾ।
ਇਹ ਵਿਸ਼ੇਸ਼ ਸੇਵਾ 20 ਤੋਂ 27 ਦਸੰਬਰ ਤੱਕ ਲਗਾਤਾਰ ਜਾਰੀ ਰਹੇਗੀ, ਜਿਸ ਤਹਿਤ ਹਰ ਰੋਜ਼ ਵੱਖ-ਵੱਖ ਜਥੇ ਸ਼ਹੀਦੀ ਸਭਾ ਦੇ ਦਰਸ਼ਨਾਂ ਲਈ ਸ੍ਰੀ ਫਤਿਹਗੜ੍ਹ ਸਾਹਿਬ ਭੇਜੇ ਜਾਣਗੇ। ਪਹਿਲੇ ਹੀ ਦਿਨ ਇਸ ਪਹਿਲ ਨੂੰ ਬੇਹੱਦ ਸਮਰਥਨ ਮਿਲਿਆ ਅਤੇ 45 ਬੱਸਾਂ ਰਾਹੀਂ ਲਗਭਗ 2000 ਤੋਂ ਵੱਧ ਸ਼ਰਧਾਲੂ ਸ੍ਰੀ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਏ।ਸੰਗਤ ਦੀ ਵੱਡੀ ਭਾਗੀਦਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਜੀਵੰਤ ਹੈ ਅਤੇ ਧਰਮ ਮਨੁੱਖ ਨੂੰ ਸੱਚਾਈ, ਹੌਸਲੇ ਅਤੇ ਬਲਿਦਾਨ ਦੇ ਰਾਹ ਨਾਲ ਜੋੜਦਾ ਹੈ।
ਇਸ ਮੌਕੇ ’ਤੇ ਅਕਸ਼ੈ ਸ਼ਰਮਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਿਰਫ਼ ਸਿੱਖ ਸਮਾਜ ਲਈ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਣਾ ਹੈ। ਇਹ ਸੇਵਾ ਕਿਸੇ ਧਰਮ ਜਾਂ ਵਰਗ ਨੂੰ ਦੇਖ ਕੇ ਨਹੀਂ, ਬਲਕਿ ਗੁਰੂ ਸਾਹਿਬਾਨ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ।
ਚਾਰ ਘੰਟਿਆਂ ਦੀ ਯਾਤਰਾ ਦੌਰਾਨ ਬੱਸਾਂ ਵਿੱਚ ਚਾਰ ਸਾਹਿਬਜ਼ਾਦਿਆਂ ’ਤੇ ਆਧਾਰਿਤ ਫ਼ਿਲਮ ਵਿਖਾਈ ਜਾ ਰਹੀ ਹੈ ਅਤੇ ਇਤਿਹਾਸਕਾਰਾਂ ਵਲੋਂ ਉਨ੍ਹਾਂ ਦੀ ਸ਼ਹਾਦਤ ਅਤੇ ਬਲਿਦਾਨ ਦੀ ਗਾਥਾ ਵੀ ਸੁਣਾਈ ਜਾ ਰਹੀ ਹੈ, ਤਾਂ ਜੋ ਖ਼ਾਸ ਕਰਕੇ ਵਿਦਿਆਰਥੀ ਵਰਗ ਇਸ ਇਤਿਹਾਸ ਨੂੰ ਸਮਝ ਕੇ ਆਪਣੇ ਜੀਵਨ ਵਿਚ ਅਪਣਾ ਸਕੇ।
ਸ਼ਰਧਾਲੂਆਂ ਦੀ ਸੁਵਿਧਾ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਯਾਤਰਾ ਦੌਰਾਨ ਐਂਬੂਲੈਂਸ, ਮੈਡੀਕਲ ਸਹੂਲਤਾਂ, ਖਾਣ-ਪੀਣ, ਬੈਠਕ ਦੀ ਯਥੇਸ਼ਟ ਵਵਸਥਾ ਅਤੇ ਸਮੇਂਬੱਧ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ, ਸਥਾਨਕ ਸੇਵਾਦਾਰ, ਸਮਾਜਸੇਵੀ ਅਤੇ ਨੌਜਵਾਨ ਹਾਜ਼ਰ ਰਹੇ,
;
;
;
;
;
;
;
;
;